ਅਬੋਹਰ ਵਿੱਚ ਚੋਰੀ ਕਰਨ ਵਾਲੇ ਦੋ ਕਾਬੂ, 5 ਚੋਰੀ ਦੇ ਬਾਈਕ ਤੇ 2 ਘਿਓ ਦੇ ਟੀਨ ਬਰਾਮਦ

105

ਅਬੋਹਰ ਦੇ ਵਿੱਚ ਪੁਲਿਸ ਨੇ ਇੱਕ ਚੋਰ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਸਿਟੀ ਵਨ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਪੰਜ ਬਾਈਕ ਇੱਕ ਗੈਸ ਸਿਲੰਡਰ ਦੋ ਘੀ ਦੇ ਟੀਨ ਅਤੇ ਏਸੀ ਬਰਾਮਦ ਕੀਤਾ ਹੈ। ਇਹ ਬੈਂਕਾਂ ਦੇ ਬਾਹਰ ਅਤੇ ਬੱਸ ਸਟੈਂਡ ਦੇ ਕੋਲੋਂਬਾਈਕਾਂ ਨੂੰ ਚੋਰੀ ਕਰਦੇ ਸੀ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਏਐਸਆਈ ਸੁਖਦੇਵ ਸਿੰਘ ਦੇ ਅਗਵਾਈ ਦੇ ਵਿੱਚ ਇੱਕ ਟੀਮ ਬਣਾਈ ਗਈ ਸੀ ਜਾਂਚ ਦੇ ਵਿੱਚ ਪਤਾ ਚੱਲਿਆ ਕਿ ਦਿਆਲ ਨਗਰੀ ਦਾ 17 ਸਾਲਾ ਵਿਕਰਮ ਉਸ ਵਿੱਕੀ ਅਤੇ ਜੰਮੂ ਬਸਤੀ ਦਾ ਕੁਲਦੀਪ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਬਹਾਵਲ ਵਾਸੀ ਲਿੰਕ ਰੋਡ ਤੋਂ ਕਾਬੂ ਕੀਤਾ ਹੈ। ਪੁੱਛਗਿੱਛ ਦੇ ਵਿੱਚ ਉਹਨਾਂ ਦੀ ਨਿਸ਼ਾਨਦੇਹੀ ਤੇ ਇਹ ਸਾਰਾ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਥਾਣਾ ਪ੍ਰਭਾਰੀ ਦੇ ਅਨੁਸਾਰ ਦੋਵੇਂ ਦੋਸ਼ੀ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਚੋਰੀ ਕਰ ਰਹੇ ਸੀ। ਹੁਣ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।