ਅੰਬੇਡਕਰ ਦੀ ਮੂਰਤੀ ਤੋੜਨ ਦੇ ਮਾਮਲੇ ਕਾਰਨ ਲੁਧਿਆਣਾ ਬੰਦ ਦੀ ਦਿੱਤੀ ਕਾਲ

37

ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦੇ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਸਿਆਸਤ ਲਗਾਤਾਰ ਭਖੀ ਹੋਈ ਹੈ। ਅੱਜ ਵੱਖ-ਵੱਖ ਸੰਗਠਨਾਂਵਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਸੰਗਠਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ। ਕਿ ਜੋ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਭਵਿੱਖ ਦੇ ਵਿੱਚ ਅਜਿਹੀ ਗੰਦੀ ਹਰਕਤ ਨਾ ਕਰ ਸਕੇ।

ਆਗੂਆਂ ਦਾ ਕਹਿਣਾ ਹੈ ਕੀ ਇਸ ਮਾਮਲੇ ਦੇ ਵਿੱਚ ਨਿਰਪੱਖ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਦੱਸ ਦਈਏ ਕਿ 26 ਜਨਵਰੀ ਵਾਲੇ ਦਿਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਇੱਕ ਸ਼ਖਸ ਦੇ ਵੱਲੋਂ ਹਥੋੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਸਮਾਂ ਰਹਿੰਦੇ ਹੀ ਉੱਥੇ ਲੋਕਾਂ ਨੇ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਦੀ ਪਹਿਚਾਨ ਮੋਗਾ ਤੇ ਧਰਮਕੋਟ ਦੇ ਰਹਿਣ ਵਾਲੇ ਆਕਾਸ਼ ਸਿੰਘ ਵਜੋਂ ਹੋਈ ਸੀ। ਜਿਸ ਨੂੰ ਕਿ ਹੁਣ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ਤੇ ਉਸ ਦੇ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬੀਤੇ ਦਿਨਾਂ ਜਦੋਂ ਇਹ ਘਟਨਾ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜੋ ਬੁੱਤ ਸੀ। ਉਸ ਨੂੰ ਦੁੱਧ ਦੇ ਨਾਲ ਨਹਿਲਾਇਆ ਗਿਆ ਸੀ ਤੇ ਉੱਥੇ ਆਲੇ ਦੁਆਲੇ ਪੂਰੀ ਸਾਫ ਸਫਾਈ ਕੀਤੀ ਗਈ ਸੀ ਤੇ ਹੁਣ ਘਟਨਾ ਦੇ ਰੋਸ਼ ਵਜੋਂ ਭਾਜਪਾ ਆਗੂਆਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ। ਕਿ ਅੱਜ ਪੰਜਾਬ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਤੇ ਸਰਕਾਰ ਦੇ ਕੋਲ ਮੰਗ ਕੀਤੀ ਜਾਵੇਗੀ ਕਿ ਇਸ ਪਿੱਛੇ ਕਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਹਨ ਉਹਨਾਂ ਦਾ ਪਤਾ ਲਗਾਇਆ ਜਾਵੇ।