‘ਆਪ’ MLA ਦੇ ਬੋਲ- ‘ਕੋਈ 10ਵੀਂ ਪਾਸ ਮੈਨੂੰ ਸਵਾਲ ਪੁੱਛੇ, ਇਹ ਮੈਨੂੰ ਪਸੰਦ ਨਹੀਂ’, ਭੜਕੇ ਲੋਕ…

13

ਖਰੜ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ।

ਖਰੜ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ।

ਪੰਜਾਬ ਦੇ ਮੋਹਾਲੀ ਵਿੱਚ ‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ, “ਮੈਂ ਪੜ੍ਹਿਆ-ਲਿਖਿਆ ਹਾਂ, ਡਾਕਟਰ ਹਾਂ, ਮੈਨੂੰ 10ਵੀਂ ਜਮਾਤ ਪਾਸ ਕਿਸੇ ਵਿਅਕਤੀ ਦਾ ਸਵਾਲ ਪੁੱਛਣਾ ਪਸੰਦ ਨਹੀਂ ਹੈ।”

ਡਾ. ਚਰਨਜੀਤ ਬੁੱਧਵਾਰ ਨੂੰ ਮੋਹਾਲੀ ਦੇ ਖਰੜ ਇਲਾਕੇ ਵਿੱਚ ਬਾਰ ਐਸੋਸੀਏਸ਼ਨ ਦੇ ਇੱਕ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਆਏ ਸਨ। ਇਥੋਂ ਦੇ 35 ਪਿੰਡਾਂ ਨੂੰ ਰੂਪਨਗਰ (ਰੋਪੜ) ਜ਼ਿਲ੍ਹੇ ਵਿਚ ਸ਼ਾਮਲ ਕਰਨ ਖਿਲਾਫ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।

ਵਿਧਾਇਕ ਨੇ ਇਨ੍ਹਾਂ ਪਿੰਡਾਂ ਨੂੰ ਰੂਪਨਗਰ ਵਿੱਚ ਸ਼ਾਮਲ ਕਰਨ ਦੀ ਕਿਸੇ ਯੋਜਨਾ ਤੋਂ ਇਨਕਾਰ ਕੀਤਾ।