ਮੋਗਾ ਵਿਚ ਸ਼ਿਵ ਸੈਨਾ ਆਗੂ ਮੰਗਤ ਰਾਮ ਦਾ ਕਤਲ ਕਰਨ ਵਾਲੇ ਤਿੰਨੋਂ ਮੁਲਜ਼ਮ ਪੁਲਿਸ ਨਾਲ ਹੋਏ ਮੁਕਾਬਲੇ ਮਗਰੋਂ ਗ੍ਰਿਫਤਾਰ ਕਰ ਲਏ ਗਏ ਹਨ।ਕਤਲ ਕਰਨ ਵਾਲੇ ਤਿੰਨਾਂ ਮੁੰਡਿਆਂ ਦਾ ਦੋਸ਼ ਹੈ ਕਿ ਮੰਗਾ ਉਹਨਾਂ ਨੂੰ ਝੂਠੇ ਪਰਚਿਆਂ ਚ ਫਸਾਉਂਦਾ ਸੀ ਤੇ ਫਿਰ ਪੈਸੇ ਲੈ ਕੇ ਛਡਵਾ ਵੀ ਦਿੰਦਾ ਸੀ। ਇਹਨ੍ਹਾਂ ਦਾ ਦੋਸ਼ ਹੈ ਕਿ ਮੰਗਤ 5 ਲੱਖ ਰੁਪਏ ਲੈ ਗਿਆ, ਕਈ ਵਾਰ ਉਹ ਉਸਦੀ ਘਰਵਾਲੀ ਨੂੰ ਪੁਲਿਸ ਕੋਲ ਫੜ੍ਹਾਉਣ ਧਮਕੀਆਂ ਦਿੰਦਾ ਸੀ ਇਸ ਤੋਂ ਇਲਾਵਾ ਉਹ ਸੈਲੂਨ ਅਤੇ ਹੋਰ ਥਾਵਾਂ ਤੇ ਵੀ ਗੋਲੀਬਾਰੀ ਕਰ ਚੁੱਕੇ ਹਨ । ਤਿੰਨਾਂ ਵਿਚ ਅਰੁਣ ਗੁਰਪ੍ਰੀਤ ਸਿੰਘ, ਅਰੁਣ ਬੱਬੂ ਸਿੰਘ ਤੇ ਰਾਜਵੀਰ ਅਸ਼ੋਕ ਕੁਮਾਰ ਸ਼ਾਮਲ ਹਨ। ਪੁਲਿਸ ਮੁਕਾਬਲੇ ਵਿੱਚ ਇਹ ਜ਼ਖਮੀ ਹੋਏ ਹਨ ਅਤੇ ਇਹਨਾਂ ਤਿੰਨਾਂ ਨੂੰ ਸਿਵਲ ਹਸਪਤਾਲ ਮਲੋਟ ਵਿਚ ਦਾਖਲ ਕਰਵਾਇਆ ਗਿਆ ਹੈ।













