ਇੰਸਪੈਕਟਰ ਦੇ ਜਵਾਈ ਨੂੰ 13 ਗੋਲੀਆਂ ਮਾਰਨ ਵਾਲਾ ਗੈਂਗਸਟਰ ਆਇਆ ਪੁਲਿਸ ਅੜਿੱਕੇ

44

ਪਾਣੀਪਤ ਪੁਲਿਸ ਨੇ ਸ਼ਹਿਰ ਦੇ ਸੈਕਟਰ-18 ਵਿੱਚ 8 ਸਾਲ ਪਹਿਲਾਂ ਦਿਨ ਦਿਹਾੜੇ ਕਰਨਾਲ ਨਿਵਾਸੀ ਜੈਦੇਵ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੈਂਗਸਟਰ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਅਪਰਾਧੀ ‘ਤੇ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।

ਜਾਣਕਾਰੀ ਮੁਤਾਬਕ ਜੋਗਿੰਦਰ ਨੂੰ ਸ਼ੱਕ ਸੀ ਕਿ ਜੈਦੇਵ ਨੇ ਉਸ ਦੇ ਗੈਂਗਸਟਰ ਭਰਾ ਸੁਰਿੰਦਰ ਗਿਓਂਗ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸੁਰਿੰਦਰ ਦਾ ਅਪ੍ਰੈਲ 2017 ਵਿੱਚ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸੀ। ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਵੀ ਸੁਰੇਂਦਰ ਗਿਓਂਗ ਤੋਂ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।

ਜਾਣਕਾਰੀ ਮੁਤਾਬਕ ਮਧੂਬਨ ਵਿਚ ਇੰਸਪੈਕਟਰ ਰਹੇ ਜਿਲੇ ਸਿੰਘ ਨੇ 30 ਦਸੰਬਰ 2017 ਨੂੰ ਸੈਕਟਰ 18 ਵਿੱਚ ਰਿਟਾਇਰਮੈਂਟ ਪਾਰਟੀ ਰੱਖੀ ਸੀ। ਜਿਲੇ ਸਿੰਘ ਨੇ ਆਪਣੇ ਸਾਂਢੂ ਓਮ ਪ੍ਰਕਾਸ਼ ਅਤੇ ਜਵਾਈ ਜੈਦੇਵ ਸ਼ਰਮਾ (28) ਨੂੰ ਵੀ ਪਾਰਟੀ ਵਿੱਚ ਬੁਲਾਇਆ ਸੀ। ਜੈਦੇਵ ਆਪਣੀ ਪਤਨੀ ਸੁਸ਼ੀਲਾ, ਚਾਰ ਸਾਲ ਦੇ ਬੇਟੇ ਕੁਨਾਲ ਅਤੇ ਸਹੁਰੇ ਓਮਪ੍ਰਕਾਸ਼ ਨਾਲ ਪਾਰਟੀ ‘ਚ ਸ਼ਾਮਲ ਹੋਣ ਆਏ ਸਨ। ਦੁਪਹਿਰ 3 ਵਜੇ ਦੇ ਕਰੀਬ ਜਿਲੇ ਸਿੰਘ ਦੇ ਘਰ ਤੋਂ 150 ਮੀਟਰ ਦੀ ਦੂਰੀ ਉਤੇ ਹਮਲਾਵਰਾਂ ਨੇ ਜੈਦੇਵ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਹਮਲਾਵਰਾਂ ਨੇ ਜੈਦੇਵ ਦੇ ਮੱਥੇ, ਚਿਹਰੇ, ਗਰਦਨ, ਛਾਤੀ ਅਤੇ ਪੇਟ ‘ਤੇ 13 ਗੋਲੀਆਂ ਮਾਰੀਆਂ। ਜੈਦੇਵ ਕੋਲ ਆਪਣੀ ਲਾਇਸੈਂਸੀ ਪਿਸਤੌਲ ਸੀ, ਪਰ ਉਹ ਆਪਣੀ ਸੁਰੱਖਿਆ ਲਈ ਇਸ ਨੂੰ ਬਾਹਰ ਨਹੀਂ ਕੱਢ ਸਕਿਆ। ਪੁਲਿਸ ਨੇ ਇਸ ਮਾਮਲੇ ਵਿੱਚ ਜੋਗਿੰਦਰ, ਕਰਨਾਲ ਦੇ ਕੌਂਸਲਰ ਭਾਗ ਸਿੰਘ, ਉਸ ਦੇ ਭਰਾ ਸੁਸ਼ੀਲ ਅਤੇ ਤਿੰਨ-ਚਾਰ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਜੈਦੇਵ ਸ਼ਰਮਾ ਦਾ ਨਾਂ ਸੁਰੇਂਦਰ ਗਿਓਂਗ ਦੇ ਐਨਕਾਊਂਟਰ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਜੋਗਿੰਦਰ ਦਾ ਮੰਨਣਾ ਸੀ ਕਿ ਜੈਦੇਵ ਹੀ ਸੁਰੇਂਦਰ ਦੇ ਐਨਕਾਊਂਟਰ ਦਾ ਕਾਰਨ ਸੀ। ਸੁਰੇਂਦਰ ਦਾ ਰਿਹਾਡਾ ਪਿੰਡ ਵਿੱਚ ਜੈਦੇਵ ਦੇ ਘਰ ਆਉਣਾ-ਜਾਣਾ ਸੀ। ਜੋਗਿੰਦਰ, ਸੁਰੇਂਦਰ ਦੀ ਮੌਤ ਤੋਂ ਬਾਅਦ ਪੈਰੋਲ ‘ਤੇ ਆਇਆ ਸੀ ਅਤੇ ਉਹ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। ਸੰਧਵਾਂ ਪੁਲਿਸ ਅਨੁਸਾਰ ਮੋਬਾਈਲ ਟਾਵਰ ਦਾ ਪ੍ਰਬੰਧ ਸੰਭਾਲ ਰਹੇ ਠੇਕੇਦਾਰ ਜੈਦੇਵ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਵੀ, ਪੀਸੀਆਰ ਉਸ ਦੀ ਕੋਠੀ ਦੇ ਬਾਹਰ ਤਾਇਨਾਤ ਸੀ। ਜੈਦੇਵ ਦੇ ਕਹਿਣ ‘ਤੇ ਪੁਲਿਸ ਨੇ ਉਸ ਨੂੰ ਰਿਵਾਲਵਰ ਦਾ ਲਾਇਸੈਂਸ ਦੇ ਦਿੱਤਾ ਸੀ। ਘਟਨਾ ਦੇ ਸਮੇਂ ਵੀ ਜੈਦੇਵ ਕੋਲ ਰਿਵਾਲਵਰ ਸੀ।