ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿੱਚ ਹੈ। ਇਸ ਬਾਰ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਕੇਂਦਰ ਮੀਟਿੰਗ ਕਰ ਰਿਹਾ, ਮੈਨੂੰ ਆਸ ਹੈ ਕਿ ਅੱਜ ਕੋਈ ਚੰਗਾ ਸਿੱਟਾ ਸਾਹਮਣੇ ਆਵੇਗਾ।
ਚੇਤਨ ਸਿੰਘ ਜੌੜਾਮਾਜਰਾ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਮੰਗਾ ਕੇਂਦਰ ਨੂੰ ਮੰਨਣੀਆਂ ਚਾਹੀਦੀਆਂ ਹਨ। ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਦੀ ਤਾਜ ਪੋਸ਼ੀ ਸਮਾਗਮ ਵਿੱਚ ਵਿਧਾਇਕ ਸਤਰਾਣਾ ਕੁਲਵੰਤ ਬਾਜੀਗਰ, ਵਿਧਾਇਕ ਪਟਿਆਲਾ ਅਜੀਤ ਸਿੰਘ ਕੋਲੀ, ਵਿਧਾਇਕ ਨਾਭਾ ਬਲਦੇਵ ਸਿੰਘ ਮਾਨ ਨੇ ਵੀ ਨੇ ਸ਼ਿਰਕਤ ਕੀਤੀ ।
ਸਮਾਣਾ ਮਾਰਕੀਟ ਕਮੇਟੀ ਕਾ ਪੰਜਾਬ ਸਰਕਾਰ ਵੱਲੋਂ ਬਲਕਾਰ ਸਿੰਘ ਗੱਜੂ ਮਾਜਰਾ ਨੂੰ ਚੇਅਰਮੈਨ ਬਣਾਇਆ ਗਿਆ। ਉਹਨਾਂ ਦੀ ਤਾਜਪੋਸ਼ੀ ਸਮਾਗਮ ਅੱਜ ਰੱਖਿਆ ਗਿਆ। ਇਸ ਸਮਾਗਮ ਦੇ ਵਿੱਚ ਉਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲਿਆ ਅਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜੋ ਮੁਸ਼ਕਿਲਾਂ ਹਨ, ਆੜਤੀਆਂ ਦੀਆਂ ਜੋ ਪਰੇਸ਼ਾਨੀਆਂ ਹਨ, ਪਿੰਡਾਂ ਦੀਆਂ ਮੰਡੀਆਂ, ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।
ਇਸ ਸਮਾਗਮ ਦੇ ਵਿੱਚ ਵਿਧਾਇਕ ਪਟਿਆਲਾ ਅਜੀਤ ਸਿੰਘ ਕੋਲੀ, ਵਿਧਾਇਕ ਨਾਭਾ ਬਲਦੇਵ ਸਿੰਘ ਮਾਨ, ਸਤਰਾਣਾ ਦੇ ਵਿਧਾਇਕ ਲੋੜਵੰਦ ਸਿੰਘ ਬਾਜੀਗਰ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਅੱਜ ਕਿਸਾਨਾਂ ਦੇ ਨਾਲ ਮੀਟਿੰਗ ਚੰਡੀਗੜ੍ਹ ਵਿੱਚ ਸ਼ਾਮ ਨੂੰ 5 ਵਜੇ ਹੋਣ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਇਸ ਮੀਟਿੰਗ ਦਾ ਚੰਗਾ ਸਿੱਟਾ ਸਾਹਮਣੇ ਆਵੇਗਾ।













