ਚੱਲਦੇ ਮੈਚ ਵਿਚ ਨਾਮੀ ਕਬੱਡੀ ਖਿਡਾਰੀ ਦੀ ਮੌਤ

18

Kabaddi player Bittu Balial- ਚੱਲਦੇ ਮੈਚ ਵਿਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਨਾਮੀ ਖਿਡਾਰੀ ਬਿੱਟੂ ਬਲਿਆਲ (Kabaddi player Bittu Balial) ਨੂੰ ਚੱਲਦੇ ਟੂਰਨਾਮੈਂਟ ਵਿਚ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ।

ਚੱਲਦੇ ਮੈਚ ਵਿਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਨਾਮੀ ਖਿਡਾਰੀ ਬਿੱਟੂ ਬਲਿਆਲ (Kabaddi player Bittu Balial) ਨੂੰ ਚੱਲਦੇ ਟੂਰਨਾਮੈਂਟ ਵਿਚ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ।

ਬਿੱਟੂ ਬਲਿਆਲ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ।

ਦੱਸ ਦਈਏ ਕਿ ਬਿੱਟੂ ਬਲਿਆਲ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਸ ਦੇ 3 ਸਟੰਟ ਪਏ ਸੀ। ਕਾਫੀ ਸੰਘਰਸ਼ ਤੋਂ ਬਾਅਦ ਬਿੱਟੂ ਨੇ ਗਰਾਊਂਡ ਵਿਚ ਵਾਪਸੀ ਕੀਤੀ ਸੀ ਪਰ ਬੀਤੇ ਦਿਨ ਚੱਲਦੇ ਮੈਚ ਵਿਚ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਨਾਲ ਕਬੱਡੀ ਖੇਡ ਜਗਤ ਵਿਚ ਸੋਗ ਦਾ ਮਾਹੌਲ ਹੈ।

ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਬਿੱਟੂ ਬਲਿਆਲ ਨਹੀਂ ਰਹੇ। ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ਵਿੱਚ ਕਬੱਡੀ ਦੇ ਟੂਰਨਾਮੈਂਟ ਵਿੱਚ ਖੇਡਣ ਗਏ ਸੀ ਅਤੇ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਸਟੰਟ ਪੈਣ ਕਾਰਨ ਡਾਕਟਰਾਂ ਵੱਲੋਂ ਨਾ ਖੇਡਣ ਦੀ ਚਿਤਾਵਨੀ ਦਿੱਤੀ ਗਈ ਸੀ।