ਛੋਟੀ ਬੱਚੀ ਖੇਡਦੇ-ਖੇਡਦੇ ਜਾ ਡਿੱਗੀ ਡਰੰਮ ‘ਚ, ਜੇ ਨਾ ਹੁੰਦੀ ਇਹ ਚੀਜ਼ ਤਾਂ ਨਹੀਂ ਹੋਣੀ ਸੀ ਭਾਲ

38

ਇਹ ਘਟਨਾ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਗੁਰੂ ਸਰ ਦੀ ਦੱਸੀ ਜਾ ਰਹੀ ਹੈ, ਇੱਥੇ ਡੇਢ ਸਾਲ ਦੀ ਮਹਿਕ ਘਰ ‘ਚ ਖੇਡਦੇ ਹੋਏ ਘਰ ‘ਚ ਪਏ ਲੋਹੇ ਦੇ ਡਰੰਮ ‘ਚ ਜਾ ਡਿੱਗੀ, ਪਰ ਜਦੋਂ ਉਸ ਨੇ ਇਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਸ ਡਰੰਮ ‘ਚ ਜਾ ਡਿਗ ਗਈ ਹੈ। ਜਿਸ ਦੇ ਚਲ਼ ਦੇ ਬੱਚੀ ਦੇ ਪੈਰ ਉੱਪਰ ਅਤੇ ਮੂੰਹ ਉਸ ਦਾ ਡਰੰਮ ‘ਚ ਜਾ ਡਿੱਗਿਆ। ਜਿਸ ਤੋਂ ਬਾਅਦ ਉਹ ਬੁਰੀ ਤਰਾਂ ਨਾਲ ਡਰੰਮ ਵਿੱਚ ਫਸ ਜਾਂਦੀ ਹੈ ਅਤੇ ਇਸ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ।

ਇਸ ਦੌਰਾਨ ਪਰਿਵਾਰ ਵਾਲਿਆਂ ਨੇ ਉਸ ਦੀ ਮਾਂ ਅਤੇ ਪਿਤਾ ਮਹਿਕ ਦੀ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਘਰ ਵਿੱਚ ਸੀਸੀਟੀਵੀ ਕੈਮਰਾ ਲੱਗਾ ਹੋਇਆ ਹੈ ਤੇ ਇਸ ਤੋਂ ਬਾਅਦ ਪਤਾ ਲੱਗਾ ਕਿ ਉਹ ਘਰ ਵਿੱਚ ਖ਼ਾਲੀ ਡਰੰਮ ਵਿੱਚ ਫਸ ਗਈ, ਫਿਰ ਪਰਿਵਾਰ ਨੇ ਉਸ ਨੂੰ ਉੱਥੋਂ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ ਹੈ।

ਦਸ ਦਈਏ ਕਿ ਇਹ ਬੱਚੀ ਨੂੰ ਸਾਹ ਲੈਣ ‘ਚ ਤਕਲੀਫ਼ ਹੋ ਰਹੀ ਸੀ, ਜਿਸ ‘ਤੇ ਡਾਕਟਰ ਨੇ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਸੀ, ਜਿਸ ਤੋਂ ਬਾਅਦ ਹੁਣ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਤਾਂ ਬੱਚੀ ਦੀ ਮੌਤ ਹੋ ਸਕਦੀ ਸੀ। ਜਿਸ ਦੇ ਚਲ਼ ਦੇ ਅੱਜ ਸੀਸੀਟੀਵੀ ਦੇ ਸਹਾਰੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋਇਆ ਹੈ।