ਜਦੋਂ ਪੁਲੀਸ ਇੰਸਪੈਕਟਰਾਂ ਦੀ ਮੱਤ ਮਾਰੀ ਗਈ..

25

ਪੰਜਾਬ ਪੁਲੀਸ ਵਲੋਂ ਇੰਡੀਅਨ ਆਰਮੀ ਦੇ ਇਕ ਕਰਨਲ ਅਤੇ ਉਸ ਦੇ ਪਰਿਵਾਰ ਨਾਲ ਕੀਤੀ ਗਈ ਬੁਰਛਾਗਰਦੀ ਨੇ ਪੰਜਾਬ ਪੁਲੀਸ ਦੇ ਅਕਸ ਨੂੰ ਬੁਰੀ ਤਰਾਂ ਢਾਹ ਲਾ ਦਿੱਤੀ ਹੈ। ਭਾਵੇਂ ਐਸ ਐਸ ਪੀ ਪਟਿਆਲਾ ਵਲੋਂ ਫੌਰੀ ਤੌਰ ਉਤੇ ਦਰਜਨ ਦੇ ਕਰੀਬ ਪੁਲੀਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਤੇ ਪੀੜਤ ਪਰਿਵਾਰ ਨੂੰ ਸੰਤੁਸ਼ਟ ਕਰਨਾ ਪੁਲੀਸ ਲਈ ਐਨਾ ਸਰਲ ਵੀ ਨਹੀਂ ਰਹਿ ਗਿਆ। ਭਾਵੇਂ ਪੁਲੀਸ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਲਈ ਹਰ ਹਰਬਾ ਵਰਤ ਰਹੀ ਹੈ ਪਰ ਕਰਨਲ ਬਾਠ ਦੇ ਪਰਿਵਾਰ ਨੇ ਪੁਲੀਸ ਵੱਲੋਂ ਰਾਜ਼ੀਨਾਮਾ ਕਰਨ ਲਈ ਦਬਾਅ ਪਾਉਣ ਦਾ ਖੁਲਾਸਾ ਕੀਤਾ ਹੈ।

ਘਟਨਾ ਦਾ ਦੁਖਾਂਤ ਹੈ ਕਿ ਤਿੰਨ ਤਿੰਨ ਸਟਾਰਾਂ ਦੇ ਅਭਿਮਾਨ ਨੇ ਪਟਿਆਲਾ ਪੁਲੀਸ ਦੇ ਇੰਸਪੈਕਟਰਾਂ ਦੀ ਏਨੀ ਮੱਤ ਮਾਰ ਦਿੱਤੀ ਕਿ ਉਹ ਆਰਮੀ ਦੇ ਕਰਨਲ ਦੀ dignity ਭੁੱਲ ਗਏ ਤੇ serving officer ਨਾਲ ਐਸੀ ਗੁੰਡਾਗਰਦੀ ਕੀਤੀ ਜਿਸ ਨਾਲ ਭਾਰਤੀ ਫੌਜ ਨੂੰ ਠੇਸ ਲੱਗੀ ਹੈ।

ਘਟਨਾ ਦੇ ਪਹਿਲੂ ਤਹਿਤ ਐਸ ਐਸ ਪੀ ਪਟਿਆਲਾ ਉਤੇ ਇਸ ਮਾਮਲੇ ਨੂੰ ਲ਼ੈ ਕੇ ਜਿਥੇ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਉਥੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੇ ਵੱਡੇ ਦ੍ਰਿੜ ਇਰਾਦੇ ਦੀ ਲੋੜ ਹੈ।

ਇਹ ਘਟਨਾ ਵਾਪਰੀ ਨੂੰ ਹਫਤੇ ਦੇ ਕਰੀਬ ਸਮਾਂ ਹੋ ਚੁੱਕਾ ਹੈ ਪਰ ਹਾਲੇ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਪੰਜਾਬ ਪੁਲੀਸ ਪ੍ਰਤੀ ਲੋਕਾਂ ਵਿਚ ਵਿਆਪਕ ਰੋਹ ਦਿਸ ਰਿਹਾ ਹੈ। ਪੰਜਾਬ ਪੁਲੀਸ ਦੀ ਗੁੰਡਾਗਰਦੀ ਨੂੰ ਲ਼ੈ ਕੇ ਸੋਸ਼ਲ ਮੀਡੀਆ ਭਖਿਆ ਪਿਆ ਹੈ ਤੇ ਇਸ ਮਾਮਲੇ ਵਿਚ ਸ਼ਾਮਿਲ ਕਥਿਤ ਮੁਲਾਜ਼ਮਾਂ ਦੀਆਂ ਫੋਟੋਜ਼ ਵਾਇਰਲ ਹੋ ਰਹੀਆਂ ਹਨ। ਗੱਲ ਦੂਰ ਤਕ ਹੈ ਤੇ ਪੰਜਾਬ ਪੁਲੀਸ ਦੀ ਇਸ ਬਦਸਲੂਕੀ ਨਾਲ ਭਾਰਤੀ ਸੈਨਾ ਦੇ ਅਧਿਕਾਰੀ ਆਪਣੇ ਅਧਿਕਾਰੀ ਦੀ ਹਮਾਇਤ ਉਤੇ ਡਟ ਗਏ ਹਨ ਤੇ ਪੰਜਾਬ ਪੁਲੀਸ ਦੀ ਇਸ ਹਰਕਤ ਨੂੰ ਜਿਸ ਤਰ੍ਹਾਂ ਉਨ੍ਹਾਂ ਵਲੋਂ ਲੰਮੇ ਹੱਥੀਂ ਲਿਆ ਗਿਆ ਹੈ ਉਸ ਤਹਿਤ ਇਨ੍ਹਾਂ ਕਥਿਤ ਪੁਲੀਸ ਮੁਲਾਜ਼ਮਾਂ ਦਾ ਸਾਰੀ ਉਮਰ ਖਹਿੜਾ ਨਹੀਂ ਛੁੱਟ ਸਕਦਾ।

ਇਸੇ ਦੌਰਾਨ ਗੱਲਬਾਤ ਕਰਦਿਆਂ ਇੰਡੀਅਨ ਆਰਮੀ ਦੇ ਸੇਵਾਮੁਕਤ ਇਕ ਅਧਿਕਾਰੀ ਨੇ ਕਿਹਾ ਕਿ punjab police is stupid। ਉਨ੍ਹਾਂ ਕਿਹਾ ਪੁਲੀਸ ਨੂੰ ਚੰਗੀ ਟ੍ਰੇਨਿੰਗ ਦੀ ਲੋੜ ਹੈ।

ਉਨਾਂ ਕਿਹਾ ਕਿ ਪੁਲੀਸ ਪੀੜਤ ਪਰਿਵਾਰ ਉਤੇ ਦਬਾਅ ਪਾ ਕੇ ਮਾਮਲਾ ਰਫਾ ਦਫਾ ਕਰਨ ਦੇ ਰੌਂਅ ਵਿਚ ਹੈ ਕਿਉਂਕਿ ਅਦਾਲਤ ਪੰਜਾਬ ਪੁਲੀਸ ਉਤੇ ਕਦੇ ਭਰੋਸਾ ਨਹੀਂ ਕਰੇਗੀ।

ਇਸੇ ਗੱਲਬਾਤ ਤਹਿਤ ਹੀ ਪੰਜਾਬ ਪੁਲੀਸ ਦੇ ਇਕ ਸੇਵਾਮੁਕਤ ਅਧਿਕਾਰੀ ਦਾ ਕਹਿਣਾ ਹੈ ਕਿ ਫੌਜ ਦੇ ਜਵਾਨਾਂ ਅਤੇ ਫੌਜ ਦੇ ਅਫਸਰਾਂ ਦੀ respect ਕਰਨਾ ਪੰਜਾਬ ਪੁਲੀਸ ਦਾ ਮੁੱਢਲਾ ਫਰਜ਼ ਬਣਦਾ ਹੈ ਪਰ ਉਪਰਲੇ ਅਫਸਰਾਂ ਦਾ ਥਾਪੜਾ ਕਈ ਵਾਰ ਖਾਕੀ ਵਰਦੀ ਦੀ ਮੱਤ ਮਾਰ ਦਿੰਦਾ ਹੈ।