ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਗਣਤੰਤਰਤਾ ਦਿਵਸ ਮੌਕੇ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਝਾਕੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਪ੍ਰਦਰਸ਼ਨੀ ਕੀਤੀ ਗਈ। ਇਸ ਝਾਕੀ ਵਿੱਚ ਟਰੈਕਟਰ ਤੋਂ ਅੱਗੇ ਪੋਸਟਰ ਫੜੇ ਬੱਚੇ ਦਰਸਾ ਰਹੇ ਸਨ ਕਿ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਚਲਾਈ ਗਈ ਮੁਹਿੰਮ ‘‘ਅੰਧੇਰੋ ਸੇ ਓਜਾਲੋਂ ਕੀ ਔਰ’’ ਦੇ ਤਹਿਤ ਭੱਠਿਆਂ ਉੱਪਰ ਕੰਮ ਕਰ ਰਹੇ ਬੱਚਿਆਂ ਨੂੰ ਵੀ ਸਿੱਖਿਆ ਗ੍ਰਹਿਣ ਕਰਨ ਦਾ ਅਧਿਕਾਰ ਮਿਲਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਆਪ ਖੁਦ ਭੱਠਿਆਂ ਉੱਪਰ ਜਾ ਕੇ ਇਨ੍ਹਾਂ ਬੱਚਿਆਂ ਨੂੰ ਲੱਭ ਕੇ ਵੱਖ-ਵੱਖ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਦੂਜੇ ਪਾਸੇ ਟਰਾਲੀ ਵਿਚਲੀ ਝਾਕੀ ਪਹਿਲੇ ਨੰਬਰ ਤੇ ਲੋਕ ਅਦਾਲਤ ਦਾ ਦਿ੍ਰਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਅਦਾਲਤ ਰਾਹੀ ਆਪਸੀ ਰਜਾਮੰਦੀ ਨਾਲ ਹੋ ਰਹੇ ਫੈਸਲੇ ਦਾ ਦਿ੍ਰਸ਼ ਦਿਖਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪ੍ਰਾਪਤ ਕਰੋ। ਲੋਕ ਅਦਾਲਤ ਰਾਹੀਂ ਹੋਏ ਫੈਸਲੇ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਮੁਆਫ ਹੁੰਦੀ ਹੈ।ਟਰਾਲੀ ਵਿੱਚ ਦੂਜੇ ਨੰਬਰ ਤੇ ਮਾਨਯੋਗ ਸੈਸ਼ਨ ਜੱਜ ਸਾਹਿਬ ਜੀ ਵੱਲੋਂ ਚਲਾਈ ਗਈ ਸਕੀਮ ‘‘ਸੰਵਾਦ’’ ਦਾ ਦਿ੍ਰਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਦਰਸਾਇਆ ਗਿਆ ਕਿ ਕੋਈ ਕੈਦੀ ਜਾਂ ਹਵਾਲਾਤੀ ਜ਼ੇਲ੍ਹ ਵਿੱਚ ਬੈਠੇ ਹੋਏ ਆਪਣੇ ਕੇਸ ਬਾਬਤ ਆਪਣੇ ਵਕੀਲ ਸਾਹਿਬ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਦੇ ਮਾਧਿਅਮ ਰਾਹੀ ਗੱਲਬਾਤ ਕਰ ਸਕਦਾ ਹੈ।














