ਟੈਂਕੀ ਦੀ ਸਮਰੱਥਾ ਨਾਲੋਂ ਵੱਧ ਤੇਲ ਦਿਖਾ ਰਹੀ ਸੀ ਪੈਟਰੋਲ ਪੰਪ ਵਾਲੀ ਮਸ਼ੀਨ, ਟਿੱਪਰ ਚਾਲਕ ਨੇ ਚੁੱਕੇ ਸਵਾਲ

41

ਪਟਿਆਲਾ ਦੇ ਸਰਹਿੰਦ ਰੋਡ ਸਥਿਤ ਇੱਕ ਪੈਟਰੋਲ ਪੰਪ ਦੇ ਉੱਪਰ ਘੱਟ ਤੇਲ ਪਾਏ ਜਾਣ ਨੂੰ ਲੈ ਕੇ ਟਿੱਪਰ ਅਤੇ ਪੈਟਰੋਲ ਪੰਪ ਮਾਲਿਕਾਂ ਦੇ ਵਿਚਕਾਰ ਭਾਰੀ ਬਹਿਸ ਹੋਈ ਅਤੇ ਇਸ ਤੋਂ ਬਾਅਦ ਪੈਟਰੋਲ ਪੰਪ ‘ਤੇ ਹੰਗਾਮਾ ਮਚ ਗਿਆ। ਦੱਸ ਦਈਏ ਕਿ ਦੁਪਹਿਰ ਸਮੇਂ ਇੱਕ ਟਿੱਪਰ ਦੇ ਚਾਲਕ ਨੇ ਜਦੋਂ ਪੈਟਰੋਲ ਪੰਪ ਤੋਂ ਟਿੱਪਰ ਵਿੱਚ ਡੀਜ਼ਲ ਪਵਾਇਆ ਤਾਂ ਉਹ 392 ਲੀਟਰ ਪੈ ਗਿਆ। ਪਰ ਚਾਲਕ ਨੂੰ ਉਦੋਂ ਹੈਰਾਨੀ ਹੋਈ ਕਿ ਇਸ ਟਿੱਪਰ ਦੀ ਟੈਂਕੀ ਦੀ ਕਪੈਸਿਟੀ ਸਿਰਫ ਲੀਟਰ ਦੇ ਨੇੜੇ ਤੜੇ ਹੀ ਹੁੰਦੀ ਹੈ ਤੇ ਇਸ ਤੋਂ ਪਹਿਲਾਂ ਵੀ ਟੈਂਕੀ ਵਿੱਚ ਤੇਲ ਸੀ ਇਸ ਲਈ 392 ਲੀਟਰ ਤੇਲ ਕਿਵੇਂ ਪੈ ਗਿਆ।

ਜਦੋਂ ਉਸਨੇ ਇਸ ਬਾਬਤ ਪੈਟਰੋਲ ਪੰਪ ਮਾਲਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤਾਂ ਟਿੱਪਰ ਚਾਲਕ ਇਸ ਪੂਰੀ ਗੜਬੜੀ ਦੀ ਵੀਡੀਓ ਬਣਾਉਣ ਲੱਗ ਗਿਆ। ਤੈਸ਼ ਵਿੱਚ ਆਏ ਹੋਏ ਟਿੱਪਰ ਦੇ ਮਾਲਿਕ ਨੇ ਉਸਦੇ ਮੋਬਾਇਲ ਉੱਪਰ ਝਪਟਾ ਮਾਰ ਕੇ ਫੋਨ ਖੋਹ ਲਿਆ। ਜਿਸ ਮਗਰੋਂ ਟਿੱਪਰ ਦੇ ਮਾਲਕ ਵੀ ਉੱਥੇ ਪਹੁੰਚ ਗਏ ਤੇ ਉਹਨਾਂ ਦੇ ਨਾਲ ਕਈ ਹੋਰ ਟਰੱਕ ਚਾਲਕਾਂ ਹੰਗਾਮਾ ਕੀਤਾ। ਜੋ ਦੇਰ ਸ਼ਾਮ ਤੱਕ ਚੱਲਦਾ ਰਿਹਾ। ਇਸ ਉਪਰੰਤ ਫੈਸਲਾ ਲੈ ਗਿਆ ਕਿ ਟਿੱਪਰ ਦੇ ਵਿੱਚੋਂ ਸਾਰਾ ਤੇਲ ਕੱਢ ਕੇ ਉਸ ਦੀ ਮਿਨਤੀ ਕੀਤੀ ਜਾਵੇ।

ਜਦੋਂ ਸਾਰਾ ਤੇਲ ਕੱਢਿਆ ਗਿਆ ਤਾਂ ਉਹ 392 ਲੀਟਰ ਤੋਂ ਇਲਾਵਾ ਕੁੱਲ 398 ਲੀਟਰ ਹੋਇਆ। ਜਿਸ ਤੇ ਚਾਲਕਾਂ ਨੇ ਦੋਸ਼ ਲਾਇਆ ਕਿ 6 ਲੀਟਰ ਤੇਲ ਟਿੱਪਰ ਵਿੱਚ ਪਹਿਲਾਂ ਹੋ ਹੀ ਨਹੀਂ ਸਕਦਾ ਸੀ। ਕਿਉਂਕਿ ਟਿੱਪਰ ਦੇ ਵਿੱਚ ਜੇਕਰ 30 ਲੀਟਰ ਤੱਕ ਤੇਲ ਨਾ ਹੋਵੇ ਤਾਂ ਉਹ ਸਟਾਰਟ ਹੀ ਨਹੀਂ ਹੁੰਦਾ। ਇਸ ਲਈ ਟਿੱਪਰ ਦੇ ਵਿੱਚ ਪਹਿਲਾਂ 40 ਲੀਟਰ ਤੋਂ ਉੱਪਰ ਤੇਲ ਸੀ। ਇਹਦੇ 392 ਲੀਟਰ ਤੇਲ ਗਲਤ ਮਸ਼ੀਨ ਕਰਕੇ ਹੀ ਪਿਆ ਹੈ ਜਦ ਕਿ ਐਨਾ ਤੇਲ ਪਿਆ ਹੀ ਨਹੀਂ। ਇਸ ਮਗਰੋਂ ਟਿੱਪਰ ਮਾਲਕਾਂ ਦੇ ਪੈਟਰੋਲ ਪੰਪ ਦੇ ਮਾਲਕਾਂ ਦੇ ਉੱਪਰ ਦੋਸ਼ ਲਾਇਆ ਕਿ ਇਹ ਸਭ ਗੜਬੜੀ ਹੈ ਤੇ ਮਸ਼ੀਨ ਜਿਆਦਾ ਚਲਦੀ ਹੈ।

ਪਰ ਤੇਲ ਘੱਟ ਪੈਂਦਾ ਹੈ ਜਿਸ ਤਰਾਂ ਕਿ ਅੱਜ ਸਾਡੇ ਨਾਲ ਹੋਇਆ ਹੈ। ਕਿਉਂਕਿ ਸਾਡੇ ਟਰੱਕ ਦੇ ਵਿੱਚ ਤਾਂ ਪਹਿਲਾਂ ਹੀ ਤੇਲ ਸੀ। ਪਰ ਪੈਟਰੋਲ ਪੰਪ ਮਾਲਿਕ ਨੇ ਕਿਹਾ ਕਿ ਸਾਡੀਆਂ ਮਸ਼ੀਨਾਂ ਬਿਲਕੁਲ ਸਹੀ ਹਨ ਅਤੇ ਟਿੱਪਰ ਚਾਲਕ ਦੇ ਵੱਲੋਂ ਜੋ ਗੱਲ ਕਹੀ ਗਈ ਹੈ। ਉਹ ਬਿਲਕੁਲ ਬੇਬੁਨਿਆਦ ਹੈ। ਇਸ ਮਗਰੋਂ ਜਦੋਂ ਕੋਈ ਵੀ ਗੱਲ ਦਾ ਨਤੀਜਾ ਨਾ ਨਿਕਲਿਆ ਤਾਂ ਟਿੱਪਰ ਮਾਲਕ ਦੇਰ ਸ਼ਾਮ ਉਥੋਂ ਵਾਪਸ ਆ ਗਏ ਅਤੇ ਚੇਤਾਵਨੀ ਦਿੱਤੀ। ਕਿ ਇਸ ਬਾਬਤ ਉੱਚਾ ਦਿਖਾ ਰੀਆਂ ਨੂੰ ਮਿਲ ਕੇ ਕਾਰਵਾਈ ਦੀ ਮੰਗ ਕਰਨਗੇ।