ਦਸੂਹਾ ਦੇ ਪਿੰਡ ਮੋਰੀਆ ਦਾ 21 ਸਾਲਾ ਨੌਜਵਾਨ ਸਾਹਿਬ ਸਿੰਘ, ਜੋ ਅਕਤੂਬਰ 2024 ਵਿੱਚ ਭਵਿੱਖ ਚੰਗਾ ਬਣਾਉਣ ਲਈ ਅਮਰੀਕਾ ਰਵਾਨਾ ਹੋਇਆ ਸੀ, ਦੀ ਹੱਤਿਆ ਹੋ ਗਈ। ਮਾਨਵ ਤਸਕਰਾਂ ਵੱਲੋਂ ਗਵਾਹਟਾ ਮਾਲਾ ਦੇ ਜੰਗਲਾਂ ਵਿੱਚ…
ਦਸੂਹਾ ਦੇ ਪਿੰਡ ਮੋਰੀਆ ਦਾ 21 ਸਾਲਾ ਨੌਜਵਾਨ ਸਾਹਿਬ ਸਿੰਘ, ਜੋ ਅਕਤੂਬਰ 2024 ਵਿੱਚ ਭਵਿੱਖ ਚੰਗਾ ਬਣਾਉਣ ਲਈ ਅਮਰੀਕਾ ਰਵਾਨਾ ਹੋਇਆ ਸੀ, ਦੀ ਹੱਤਿਆ ਹੋ ਗਈ। ਮਾਨਵ ਤਸਕਰਾਂ ਵੱਲੋਂ ਗਵਾਹਟਾ ਮਾਲਾ ਦੇ ਜੰਗਲਾਂ ਵਿੱਚ ਉਸਦੀ ਫੇਰਤੀ ਦੀ ਰਕਮ ਨਾ ਮਿਲਣ ਕਾਰਨ ਉਸਨੂੰ ਮਾਰ ਦਿੱਤਾ ਗਿਆ।
ਸਾਹਿਬ ਸਿੰਘ ਪਰਿਵਾਰ ਦਾ ਇੱਕਲੌਤਾ ਸਹਾਰਾ ਸੀ। ਇਸ ਘਟਨਾ ਨਾਲ ਪਰਿਵਾਰ ਵਿੱਚ ਗਹਿਰਾ ਦੁੱਖ ਅਤੇ ਸ਼ਕ ਦਾ ਮਾਹੌਲ ਬਣ ਗਿਆ ਹੈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਰੈਵਲ ਏਜੰਟ ਅਤੇ ਉਸਦੀ ਪਤਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਮਾਮਲਾ ਪਿੰਡ ਅਤੇ ਨੇੜਲੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ, ਜਿੱਥੇ ਲੋਕਾਂ ਨੇ ਮਾਨਵ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।













