ਸ੍ਰੀ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਿੰਦਰ ਸਿੰਘ ਗਿੱਲ ਐਸ.ਪੀ (ਡੀ) ਦੀਆਂ ਹਦਾਇਤਾਂ ਮੁਤਾਬਿਕ ਇਲਾਕਾ ਵਿੱਚ ਮਾੜੇ ਅਨਸਰਾਂ ਤੇ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਚਾਟੀਵਿੰਡ ਵੱਲੋਂ ਗਸ਼ਤ ਦੌਰਾਨ ਮੋੜ ਪਿੰਡ ਰਾਜੇਵਾਲ ਤੋਂ ਹਰਦੀਪ ਸਿੰਘ ਉਰਫ ਸੀਟੀ ਪੁੱਤਰ ਕੁਲਦੀਪ ਸਿੰਘ ਵਾਸੀ ਗੁਰੂ ਕਾ ਖੂਹ ਧੋੜਾ ਚੌਕੀ ਗਲੀ ਦੇਵੀਆ ਰਾਮ ਵਾਲੀ ਤਰਨ ਤਾਰਨ ਨੂੰ 02 ਕਿਲੋ 97 ਗ੍ਰਾਮ ਹੈਰੋਇੰਨ ਅਤੇ ਇਕ ਸਕੂਟਰੀ ਮਾਰਕਾ ਐਕਟਿਵਾ ਨੰਬਰੀ PB46-AF 4899 ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਚਾਟੀਵਿੰਡ ਵਿਖੇ ਮੁਕੱਦਮਾ ਨੰ ਮਿਤੀ 01- 02-2025 ਜੁਰਮ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤਾ ਗਿਆ। ਉਕਤ ਗ੍ਰਿਫਤਾਰ ਦੋਸ਼ੀ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।













