ਨਾਸਤਰੇਦਮਸ ਦੀਆਂ 2026 ਦੀਆਂ ਭਵਿੱਖਬਾਣੀਆਂ : ਬਿਜਲੀ ਡਿੱਗਣ ਨਾਲ ਮੌਤ ਤੇ ਮਧੂਮੱਖੀਆਂ ਦੇ ਝੁੰਡ ਦਾ ਹਮਲਾ, ਕੀ ਹਨ ਇਨ੍ਹਾਂ ਗੱਲਾਂ ਦੇ ਮਾਅਨੇ?

25

Sell-Aid Desk 24/7- ਫਰਾਂਸ ਦੇ 16ਵੀਂ ਸਦੀ ਦੇ ਪ੍ਰਸਿੱਧ ਜੋਤਸ਼ੀ ਨਾਸਤਰੇਦਮਸ ਦੀਆਂ ਭਵਿੱਖਬਾਣੀਆਂ ਕਈ ਵਾਰ ਸੱਚ ਸਾਬਤ ਹੋਈਆਂ ਹਨ। ਇਨ੍ਹਾਂ ਭਵਿੱਖਬਾਣੀਆਂ ਦੇ ਸੱਚ ਹੋਣ ਕਾਰਨ ਹੀ ਲੋਕ ਆਉਣ ਵਾਲੇ ਸਮੇਂ ਬਾਰੇ ਉਨ੍ਹਾਂ ਦੀਆਂ ਲਿਖੀਆਂ ਗੱਲਾਂ ਬਾਰੇ ਜਾਣਨਾ ਚਾਹੁੰਦੇ ਹਨ। ਨਾਸਤਰੇਦਮਸ ਨੇ ਅਡੋਲਫ ਹਿਟਲਰ ਦੇ ਸ਼ਾਸਨਕਾਲ ਤੋਂ ਲੈ ਕੇ ਕੋਰੋਨਾ ਕਾਲ ਤੱਕ ਦੀਆਂ ਕਈ ਭਵਿੱਖਬਾਣੀਆਂ ਕੀਤੀਆਂ ਸਨ। ਫਰਾਂਸ ਦੇ ਇਸ ਜੋਤਸ਼ੀ ਨੇ 9/11 ਵਰਗੇ ਹਮਲਿਆਂ ਬਾਰੇ ਵੀ ਪਹਿਲਾਂ ਹੀ ਦੱਸ ਦਿੱਤਾ ਸੀ।

ਨਾਸਤਰੇਦਮਸ ਨੇ ‘ਲੈਸ ਪ੍ਰੋਫੇਟੀਜ਼’ (The Prophecies) ਨਾਮ ਦੀ ਇੱਕ ਕਿਤਾਬ ਲਿਖੀ ਸੀ। ਇਸੇ ਕਿਤਾਬ ਤੋਂ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਬਾਰੇ ਪਤਾ ਲੱਗਦਾ ਹੈ। ਆਓ ਜਾਣਦੇ ਹਾਂ ਕਿ ਸਾਲ 2026 ਦੀਆਂ ਘਟਨਾਵਾਂ ਬਾਰੇ ਉਹ ਕੀ ਭਵਿੱਖਬਾਣੀ ਕਰ ਗਏ ਹਨ।

ਨਾਸਤਰੇਦਮਸ ਦੀ ਭਵਿੱਖਬਾਣੀ ਅਨੁਸਾਰ, 2026 ਵਿੱਚ ਕਿਸੇ ਪ੍ਰਸਿੱਧ ਵਿਅਕਤੀ ਦੀ ਜਾਨ ਬਿਜਲੀ ਡਿੱਗਣ ਕਾਰਨ ਜਾ ਸਕਦੀ ਹੈ। ਇਨ੍ਹਾਂ ਭਵਿੱਖਬਾਣੀਆਂ ‘ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਲਿਖਤ ਵਿੱਚ ਕਿਸੇ ਪ੍ਰਮੁੱਖ ਸ਼ਖਸੀਅਤ ਦੀ ਹੱਤਿਆ ਜਾਂ ਕਿਸੇ ਸਿਆਸੀ ਤਖਤਾਪਲਟ ਦਾ ਜ਼ਿਕਰ ਕਰ ਰਹੇ ਸਨ। ਨਾਸਤਰੇਦਮਸ ਦੀ 2026 ਨਾਲ ਸਬੰਧਤ ਇੱਕ ਭੂਗੋਲਿਕ ਕਵਿਤਾ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਸਵਿਟਜ਼ਰਲੈਂਡ ਦਾ ਟਿਸਿਨੋ (Ticino) ਖੇਤਰ ਖੂਨ ਨਾਲ ਲਹੂ-ਲੁਹਾਣ ਹੋ ਜਾਵੇਗਾ।

ਇੱਕ ਹੋਰ ਭਵਿੱਖਬਾਣੀ ਵਿੱਚ ਲਿਖਿਆ ਹੈ ਕਿ “ਮਧੂਮੱਖੀਆਂ ਦਾ ਇੱਕ ਵਿਸ਼ਾਲ ਝੁੰਡ ਉੱਠੇਗਾ ਅਤੇ ਰਾਤ ਨੂੰ ਘਾਤ ਲਗਾ ਕੇ ਹਮਲਾ ਕਰੇਗਾ।” ਨਾਸਤਰੇਦਮਸ ਦੀ ਇਸ ਗੱਲ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਲੋਕ ਇਸ ਨੂੰ ਸਿਆਸੀ ਪਹਿਲੂ ਨਾਲ ਜੋੜ ਕੇ ਦੇਖ ਰਹੇ ਹਨ। ਕੁਝ ਵਿਆਖਿਆਵਾਂ ਅਨੁਸਾਰ, ਇਹ ਮਧੂਮੱਖੀਆਂ ਸ਼ਹਿਰਾਂ ‘ਤੇ ਹਮਲਾ ਕਰਨ ਵਾਲੇ ਕੀੜੇ ਨਹੀਂ, ਬਲਕਿ ਰਾਜਨੀਤੀ ਅਤੇ ਵਿਸ਼ਵ ਨੇਤਾਵਾਂ ਨਾਲ ਜੁੜੇ ਸੰਕੇਤ ਹੋ ਸਕਦੇ ਹਨ।