ਅੱਜ ਕਿਸਾਨਾਂ ਵਲੋਂ ਚੰਡੀਗੜ੍ਹ ਵੱਲ ਕੁਚ ਕਰਨ ਦੇ ਦਿੱਤੇ ਪ੍ਰੋਗਰਾਮ ਅਨਸਾਰ ਕਿਸਾਨਾ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪੰਜਾਬ ਭਰ ਵਿਚ ਪੁਲਿਸ ਵੱਲੋਂ ਅਲੱਗ ਅਲੱਗ ਰਸਤਿਆਂ ਵਿਚ ਨਾਕਾਬੰਦੀ ਕੀਤੀ ਗਈ ਹੈ। ਇਸ ਦੇ ਚਲਦੇ ਹਰ ਇਕ ਮੋਡ ਉੱਤੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਲੱਖਾਂ ਸ਼ਰਮਾ ਨੇ ਦੱਸਿਆ ਕਿ ਅੱਜ ਅਸੀਂ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਚੰਡੀਗੜ੍ਹ ਜਾ ਰਹੇ ਸੀ ਤੇ ਮਲੋਟ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ। ਪੰਜਾਬ ਦੇ ਮੁੱਖ ਮੰਤਰੀ ਬਾਰੇ ਬੋਲਦੇ ਕਿਹਾ ਕੇ ਪੰਜਾਬ ਦਾ ਹਿਤੈਸ਼ੀ ਕਹਾਉਣ ਵਾਲਾ ਮੁੱਖ ਮੰਤਰੀ ਅੱਜ ਕੇਦਰ ਦੀ ਬੋਲੀ ਬੋਲਣ ਲੱਗਿਆ ਹੈ।













