ਪੰਜਾਬ ਸਰਕਾਰ ਦੀ NRI ਭਾਈਚਾਰੇ ਲਈ ਆਨਲਾਈਨ ਮਿਲਣੀ

24

ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਇਕ ਨਵਾਂ ਕਦਮ ਚੁੱਕਿਆ ਗਿਆ ਹੈ। ਹੁਣ NRI ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਹੱਲ ਲੱਭਣ ਲਈ ਆਨਲਾਈਨ ਮਿਲਣੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਇਸ ਨਵੇਂ ਇਨਿਸ਼ੇਟਿਵ ਰਾਹੀਂ ਵਿਦੇਸ਼ ਵੱਸਦੇ ਪੰਜਾਬੀ ਹੁਣ ਆਪਣੇ ਮੁੱਦੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਸਾਹਮਣੇ ਆਨਲਾਈਨ ਰਾਹੀਂ ਰੱਖ ਸਕਣਗੇ। ਇਹ ਮਿਲਣੀਆਂ ਨਿਯਤ ਸਮੇਂ ਅਨੁਸਾਰ ਹੋਣਗੀਆਂ ਅਤੇ ਵਿਭਾਗ ਵੱਲੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦਰਜ ਕਰਕੇ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਵਿਦੇਸ਼ ਵੱਸਦੇ ਪੰਜਾਬੀਆਂ ਦੇ ਭਰੋਸੇ ਨੂੰ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਨੂੰ ਪੰਜਾਬੀ ਪ੍ਰਸ਼ਾਸਨ ‘ਤੇ ਹੋਰ ਵਧੇਰੇ ਵਿਸ਼ਵਾਸ ਹੋਵੇਗਾ।