ਪਿੰਡ ਬੱਗਾ ਕਲਾਂ ਵਿਖੇ ਬਣ ਰਹੇ ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਸਥਾਨਕ ਵਸਨੀਕਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਬੀਤੀ 19 ਜਨਵਰੀ ਨੂੰ ਇਸ ਬਾਇਓਗੈਸ ਪਲਾਂਟ ਨੂੰ ਤਾਲਾ ਮਾਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਅੱਜ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਤੜਕਸਾਰ 4 ਵਜੇ ਪਿੰਡ ਚਾਹੜ ਵਿਖੇ ਛਾਪੇਮਾਰੀ ਕਰਦਿਆਂ ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਲੋਕਾਂ ਦੀ ਅਗਵਾਈ ਕਰਨ ਵਾਲੇ ਕੁਝ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ, ਜਿਸ ਦਾ ਪਤਾ ਚੱਲਦੇ ਹੀ ਸਵੇਰੇ ਹੀ ਸਥਾਨਕ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੁਲਿਸ ਦਾ ਵਿਰੋਧ ਸ਼ੁਰੂ ਕਰਦੇ ਹੋਏ ਮੁੜ ਤੋਂ ਧਰਨਾ ਲਗਾ ਦਿੱਤਾ। ਵਿਰੋਧ ਨੂੰ ਦੇਖਦੇ ਹੋਏ ਪੁਲਿਸ ਵਲੋਂ ਹਿਰਾਸਤ ’ਚ ਲਏ ਆਗੂਆਂ ਨੂੰ ਵਾਰੀ-ਵਾਰੀ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਲੋਕਾਂ ਨੇ ਮੁੜ ਤੋਂ ਪੱਕਾ ਧਰਨਾ ਲਗਾ ਦਿੱਤਾ ਹੈ।













