ਸਮਾਣਾ ਦੇ ਬਰੇਚਾ ਪੱਤੀ ਇਲਾਕੇ ਵਿੱਚ ਬੀਤੀ ਰਾਤ ਇੱਕ ਔਰਤ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਔਰਤ ਗੁਜਰਾਤ ਦੀ ਰਹਿਣ ਵਾਲੀ ਸੀ ਜੋ ਆਪਣੇ ਸਾਥੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਇਸ ਇਲਾਕੇ ਦੇ ਗੁਆਂਢੀਆਂ ਨੇ ਦੱਸਿਆ ਕਿ ਦੋਵਾਂ ਵਿੱਚ ਪਹਿਲਾਂ ਤੋਂ ਹੀ ਤਕਰਾਰ ਚੱਲ ਰਿਹਾ ਸੀ ਅਤੇ ਅੱਠ ਦਿਨ ਪਹਿਲਾਂ ਹੀ ਉਹ ਮਕਾਨ ਵਿੱਚ ਰਹਿਣ ਆਏ ਸਨ। ਤਕਰਾਰ ਦੇ ਬਾਅਦ ਵਿਅਕਤੀ ਨੇ ਔਰਤ ਦੇ ਸਿਰ ਤੇ ਇੱਟਾਂ ਮਾਰੀ ਜਿਸ ਕਾਰਨ ਉਸਦੀ ਮੌਤ ਹੋ ਗਈ।
ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਣ ਉੱਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕ ਦੀਆਂ ਬੇਟੀਆਂ ਕਿੰਜਲ (15 ਸਾਲ) ਅਤੇ ਬੇਟੇ ਸਾਹਿਲ ਨੇ ਘਰ ਜਾ ਕੇ ਪੁਲਿਸ ਨੂੰ ਆਧਾਰ ਕਾਰਡ ਅਤੇ ਮੋਬਾਈਲ ਫੋਨ ਸੌਂਪੇ। ਪੁਲਿਸ ਨੇ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਕਦਮਾ ਦਰਜ ਕਰਕੇ ਕਾਰਵਾਈ ਜਾਰੀ ਰੱਖੀ ਹੈ। ਇਲਾਕਾ ਪੁਲਿਸ ਇੰਚਾਰਜ ਗੁਰਬੀਰ ਸਿੰਘ ਸਿੱਧੂ ਬਰਾੜ ਨੇ ਕਿਹਾ ਕਿ ਮ੍ਰਿਤਕ ਦੀ ਡੈਡ ਬੋਡੀ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਰੋਪੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।













