ਭੈਣ-ਭਰਾ ਦੀ ਡੇਂਗੂ ਨਾਲ ਮੌਤ! ਸਾਰੇ ਜੀਅ ਸਦਮੇ ‘ਚ

11

ਸਿਰਸਾ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਿਮਾਰ ਭਰਾ ਦੇ ਸਦਮੇ ‘ਚ 16 ਸਾਲਾ ਭੈਣ ਦੀ ਮੌਤ ਹੋ ਗਈ, ਜਦਕਿ ਤਿੰਨ ਦਿਨਾਂ ਬਾਅਦ ਉਸਦਾ 13 ਸਾਲਾ ਭਰਾ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ। ਦੋਹਾਂ ਨੂੰ ਡੇਂਗੂ ਹੋਇਆ ਸੀ ਅਤੇ ਦੋਹਾਂ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਭਰਾ ਤੇ ਭੈਣ ਦੋਵੇਂ ਬੁਖਾਰ ਨਾਲ ਪੀੜਤ ਸਨ। ਜਦੋਂ 13 ਸਾਲਾ ਭਰਾ ਦੀ ਹਾਲਤ ਵਿਗੜੀ ਤਾਂ ਉਸਨੂੰ ਹਿਸਾਰ ਦੇ ਹਸਪਤਾਲ ‘ਚ ਰੈਫਰ ਕੀਤਾ ਗਿਆ। ਇਹ ਖ਼ਬਰ ਸੁਣ ਕੇ 16 ਸਾਲਾ ਭੈਣ ਨੂੰ ਸਦਮਾ ਲੱਗਿਆ ਅਤੇ ਉਸਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ।

ਭੈਣ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਭਰਾ ਦੀ ਵੀ ਮੌਤ ਹੋ ਗਈ। ਪਰਿਵਾਰ ਵਿੱਚ ਇਹ ਦੋਹਾਂ ਹੀ ਬੱਚੇ ਸਨ, ਜਿਸ ਕਾਰਨ ਘਰ ‘ਚ ਨਹੀਂ ਸਗੋਂ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਗਾਂਵ ਦੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਕਰਕੇ ਦੋਹਾਂ ਦੀ ਮੌਤ ਡੇਂਗੂ ਬੁਖਾਰ ਨਾਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਪਰਿਵਾਰ ਦੇ ਦਾਦਾ ਨੂੰ ਵੀ ਬੁਖਾਰ ਹੈ ਅਤੇ ਉਹ ਵੀ ਹਸਪਤਾਲ ਵਿੱਚ ਦਾਖ਼ਲ ਹਨ। ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਡਾਕਟਰਾਂ ਦੀ ਟੀਮ ਜਾਂਚ ਲਈ ਪਿੰਡ ‘ਚ ਪਹੁੰਚੀ ਹੈ।