ਮਹਾਕੁੰਭ ਵਿਖੇ ਡੁਬਕੀ ਲਗਾਉਣ ਪੁੱਜੀ ਜੂਹੀ ਚਾਵਲਾ

35

ਅਦਾਕਾਰਾ ਜੂਹੀ ਚਾਵਲਾ ਅੱਜ ਮਹਾਕੁੰਭ ਵਿਖੇ ਪੁੱਜੀ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੀ ਸਵੇਰ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਸਵੇਰ ਰਹੀ ਹੈ, ਮੈਂ ਸੰਗਮ ਵਿਚ ਪਵਿੱਤਰ ਡੁਬਕੀ ਲਗਾਈ। ਮੈਂ ਉਸ ਥਾਂ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਇਹ ਇਕ ਸ਼ਾਨਦਾਰ ਅਤੇ ਸੁੰਦਰ ਅਨੁਭਵ ਸੀ। ਮੈਂ ਪੁਲਿਸ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੇ ਵਧੀਆ ਪ੍ਰਬੰਧ ਕੀਤੇ ਹਨ।