ਲੁਧਿਆਣਾ :ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ, ਬਾਬਾ ਗੁਰਮੁੱਖ ਸਿੰਘ ਹਾਲ, ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ ਲੁਧਿਆਣਾ ਵਿਖੇ ਅੱਜ ਸਵੇਰੇ 9 ਵਜੇ ਤੋਂ 2 ਵਜੇ ਤੱਕ ਕਰਵਾਈ ਜਾ ਰਹੀ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸ੍ਰ: ਰਾਣਾ ਇੰਦਰਜੀਤ ਸਿੰਘ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਗੋਸ਼ਟੀ ਵਿੱਚ ਪਹਿਲਾ ਹਿੱਸਾ ਇਤਿਹਾਸਿਕ ਗੁਰਦਵਾਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਦੀ ਪਹਿਰੇਦਾਰੀ ਡਾ:ਗੁਰਮੇਲ ਸਿੰਘ ਜੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਾਲੇ ਅਤੇ ਗੁਰਬਾਣੀ ਅਤੇ ਇਤਿਹਾਸ ਵਿੱਚ ਸੇਵਾ ਸੰਕਲਪ ਦੀ ਵਿਸ਼ਾਲਤਾ ਬਾਰੇ ਭਾਈ ਨਛੱਤਰ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ ਆਪਣੇ ਵਿਚਾਰ ਸਾਂਝੇ ਕਰਨਗੇ । ਦੂਜੇ ਹਿੱਸੇ ਵਿੱਚ ਭਗਤ ਬਾਣੀ ‘ਚ ਕਰਮ ਕਾਂਡ ਦਾ ਖੰਡਨ ਅਤੇ ਗੁਰਮਤਿ ਸਿਧਾਂਤਾਂ ਦੀ ਦ੍ਰਿੜ੍ਹਤਾ ਬਾਰੇ ਪ੍ਰਿੰ: ਬਲਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ ਆਪਣੇ ਵਿਚਾਰ ਸਾਂਝੇ ਕਰਨਗੇ । ਉਹਨਾਂ ਦੱਸਿਆ ਕਿ ਪ੍ਰੋਗਰਾਮ ਦੀ ਆਰੰਭਤਾ ਸ਼ਬਦ ਕੀਰਤਨ ਦੁਆਰਾ ਹੋਵੇਗੀ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਢਲੀਆਂ ਤਿਆਰੀਆਂ ਸਭ ਮੁਕੰਮਲ ਹੋ ਗਈਆਂ ਹਨ ਅਤੇ ਬੜੇ ਉਤਸ਼ਾਹ ਨਾਲ ਸਾਰੇ ਇਸ ਵਿਚਾਰ ਗੋਸ਼ਟੀ ਵਿੱਚ ਹਿੱਸਾ ਲੈਣ ਲਈ ਉਤਸ਼ਕ ਹਨ। ਮਿਸ਼ਨਰੀ ਕਾਲਜਾਂ ਦੀ ਇਹ ਵਿਚਾਰ ਗੋਸ਼ਟੀ ਮੌਜੂਦਾ ਸਮੇਂ ਚੱਲਦੇ ਪ੍ਰਚਾਰ ਪ੍ਰਸਾਰ ਨੂੰ ਪੜਚੋਲਣਾ ਅਤੇ ਅੱਗੋਂ ਭਵਿੱਖ ਲਈ ਵਿਉਂਤਬੰਦੀ ਕਰਨ ਲਈ ਉਤਸ਼ਾਹ ਦਿੰਦੀ ਹੈ। ਆਪਸੀ ਇਕਸਾਰਤਾ ਤੇ ਨੇੜਤਾ ਗੁਰਮਤਿ ਕਾਰਜਾਂ ਨੂੰ ਨਵੀਨਤਾ ਅਤੇ ਗਤੀਸ਼ੀਲ ਬਣਾਉਂਦੀ ਹੈ। ਇਸ ਲਈ ਸਭ ਨੂੰ ਪਿਆਰ ਸਹਿਤ ਬੇਨਤੀ ਹੈ ਕਿ ਆਪ ਸਭ ਵੀ ਇਸ ਗੋਸਟੀ ਵਿੱਚ ਹਾਜ਼ਰੀਆਂ ਭਰੋ।













