ਮੁਫ਼ਤ ਬਿਜਲੀ ਦੇਣ ਦੇ ਬਾਵਜੂਦ, ਅਸੀਂ 311.5 ਕਰੋੜ ਰੁਪਏ ਦੇ ਮੁਨਾਫ਼ੇ ‘ਚ, ਇਸ ਲਈ ਟੈਰਿਫ਼ ਘਟਾ ਦਿੱਤੇ : ਹਰਭਜਨ ਸਿੰਘ ETO

36

ਹਰਭਜਨ ਸਿੰਘ ਈਟੀਓ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਿਹਾ ਕਿ ਕੱਲ੍ਹ ਅਸੀਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕਾਫ਼ੀ ਕਮੀ ਕਰ ਦਿੱਤੀ ਹੈ। 2022 ਤੋਂ ਲੈ ਕੇ ਅੱਜ ਤੱਕ, ਅਸੀਂ ਹਰ ਖੇਤਰ ਵਿੱਚ ਪੰਜਾਬ ਨੂੰ ਮਜ਼ਬੂਤ ​​ਕਰਨ ਵਿੱਚ ਲੱਗੇ ਹੋਏ ਹਾਂ। ਮੈਨੂੰ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਂ ਦੋਵਾਂ ਵਿਭਾਗਾਂ ਵਿੱਚ ਸੇਵਾ ਨਿਭਾ ਰਿਹਾ ਹਾਂ।

ਇਸ ਮੌਕੇ ਮੰਤਰੀ ਨੇ ਕਿਹਾ ਅਸੀਂ ਪੰਜਾਬ ਦੇ ਲੋਕਾਂ ਅਤੇ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ। ਝਾਰਖੰਡ ਵਿੱਚ ਸਾਡੀ ਕੋਲਾ ਖਾਨ ਜੋ ਬੰਦ ਹੋ ਗਈ ਸੀ, ਸਰਕਾਰ ਬਣਦੇ ਹੀ ਸ਼ੁਰੂ ਹੋ ਗਈ। ਇਸ ਤੋਂ ਬਾਅਦ, ਗੋਇੰਦਵਾਲ ਵਿਖੇ ਇੱਕ ਨਿੱਜੀ ਥਰਮਲ ਪਲਾਂਟ ਖਰੀਦਿਆ ਗਿਆ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਸਾਨੂੰ ਪਚਵਾੜਾ ਕੋਲਾ ਖਾਨ ਤੋਂ ਸਿੱਧਾ ਕੋਲਾ ਮਿਲਣਾ ਸ਼ੁਰੂ ਹੋ ਗਿਆ ਸੀ, ਅਸੀਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਦੇਣ ਦਾ ਵਾਅਦਾ ਕੀਤਾ ਸੀ, ਉਹ ਗਰੰਟੀ ਅੱਜ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਬਿਜਲੀ ਵਿਭਾਗ ਸਰਪਲੱਸ ਨਾਲ 311.5 ਕਰੋੜ ਦੇ ਮੁਨਾਫੇ ਵਿੱਚ ਹਾਂ। ਬਿਜਲੀ ਵਿਭਾਗ ਇੱਕ ਕਾਰਪੋਰੇਸ਼ਨ ਹੈ ਜਿਸਦਾ ਖਪਤਕਾਰ ‘ਤੇ ਸਿੱਧਾ ਅਸਰ ਪੈਂਦਾ ਹੈ।

ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ। ਸਾਡੀ ਨੀਤੀ ਮੁਫ਼ਤ ਬਿਜਲੀ ਅਤੇ ਚੰਗੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਦੀ ਸੀ। ਸਾਡੇ ਬਜਟ ਵਿੱਚ ਵੀ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਕੰਮ ਬਹੁਤ ਤੇਜ਼ੀ ਨਾਲ ਹੋਣ ਜਾ ਰਿਹਾ ਹੈ। ਤਿੰਨ ਸਾਲਾਂ ਦੀ ਪੂਰੀ ਯੋਜਨਾਬੰਦੀ ਨਾਲ ਕੰਮ ਕੀਤਾ ਗਿਆ ਹੈ। ਜਿਹੜੇ ਕੰਮ ਕਿਸੇ ਕਾਰਨ ਕਰਕੇ ਪੂਰੇ ਨਹੀਂ ਹੋ ਸਕੇ ਜਾਂ ਰੁਕੇ ਹੋਏ ਹਨ, ਉਨ੍ਹਾਂ ਨੂੰ ਵੀ ਰੁਕਾਵਟਾਂ ਨੂੰ ਦੂਰ ਕਰਕੇ ਹੌਲੀ-ਹੌਲੀ ਪੂਰਾ ਕੀਤਾ ਜਾ ਰਿਹਾ ਹੈ।
ਨਸ਼ੇ ਦੇ ਖਿਲਾਫ ਇੱਕ ਵੱਡੀ ਜੰਗ ਵੀ ਲੜੀ ਜਾ ਰਹੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੂੰ ਬਿਜਲੀ ਵਿਭਾਗ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ, ਲੋਕਾਂ ਨੂੰ ਭਾਰੀ ਬਿਜਲੀ ਬਿੱਲਾਂ ਤੋਂ ਛੁਟਕਾਰਾ ਮਿਲਿਆ ਹੈ।

ਇਸ ਮੌਕੇ ਹਰਭਜਨ ਸਿੰਘ ਨੇ ਕਿਹਾ ਸੂਰਜੀ ਊਰਜਾ ‘ਤੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਬਹੁਤ ਸਾਰੇ ਸਰਕਾਰੀ ਦਫ਼ਤਰਾਂ ਨੂੰ ਸੂਰਜੀ ਊਰਜਾ ਨਾਲ ਜੋੜਿਆ ਜਾ ਰਿਹਾ ਹੈ। ਮੁਫ਼ਤ ਬਿਜਲੀ ਦੇਣ ਦੇ ਬਾਵਜੂਦ, ਸਾਡਾ ਵਿਭਾਗ 311.5 ਕਰੋੜ ਰੁਪਏ ਦੇ ਮੁਨਾਫ਼ੇ ਵਿੱਚ ਹੈ, ਜਿਸ ਕਾਰਨ ਅਸੀਂ ਟੈਰਿਫ ਘਟਾ ਦਿੱਤੇ ਹਨ। ਇਹ ਵਿਭਾਗ ਇੱਕ ਕਾਰਪੋਰੇਸ਼ਨ ਹੈ, ਇਸ ਲਈ ਇਸਦਾ ਲਾਭ ਜਾਂ ਨੁਕਸਾਨ ਸਿੱਧਾ ਖਪਤਕਾਰ ‘ਤੇ ਪੈਂਦਾ ਹੈ।

ਪੇਡ ਮੀਟਰਾਂ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਵਿੱਚ ਅਜਿਹੇ ਮੀਟਰ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਕਈ ਵਾਰ ਨੀਤੀਆਂ ਕੇਂਦਰ ਵੱਲੋਂ ਬਣਾਈਆਂ ਜਾਂਦੀਆਂ ਹਨ ਪਰ ਅਸੀਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਾਗੂ ਕਰਦੇ ਹਾਂ।

ਉਨ੍ਹਾਂ ਕਿਹਾ ਕਿ  ਪੰਜਾਬ ਵਿੱਚ 600 ਯੂਨਿਟ ਮੁਫ਼ਤ ਦੇਣ ਦੇ ਲਾਭ ਦੇ ਬਾਵਜੂਦ, ਜੇਕਰ ਕੋਈ ਬਿਜਲੀ ਦਾ ਬਿੱਲ ਨਹੀਂ ਭਰਦਾ, ਤਾਂ ਇਹ ਗਲਤ ਹੈ, ਮੇਰੀ ਅਪੀਲ ਹੈ ਕਿ ਫਜ਼ੂਲ ਬਿਜਲੀ ਦੀ ਵਰਤੋਂ ਕਰਨ ਦੀ ਬਜਾਏ, ਉਹ ਪ੍ਰਤੀ ਮਹੀਨਾ ਸਿਰਫ਼ 300 ਯੂਨਿਟ ਹੀ ਵਰਤਣ। ਤਾਂ ਜੋ ਉਨ੍ਹਾਂ ‘ਤੇ ਬਿਜਲੀ ਬਿੱਲ ਦਾ ਬੋਝ ਨਾ ਪਵੇ।

ਮੰਤਰੀ ਈਟੀਓ ਨੇ ਮੁਹੱਲਾ ਕਲੀਨਿਕਾਂ ਬਾਰੇ ਗੱਲ ਕਰਦਿਆਂ ਕਿ ਲੋਕਾਂ ਨੂੰ ਮੁਹੱਲਾ ਕਲੀਨਿਕ ਤੋਂ ਬਹੁਤ ਲਾਭ ਮਿਲ ਰਿਹਾ ਹੈ। ਮੇਰੇ ਹਲਕੇ ਜੰਡਿਆਲਾ ਗੁਰੂ ਵਿੱਚ, ਲਗਭਗ 3200 ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ, ਲੋਕਾਂ ਨੂੰ ਮੁਫਤ ਦਵਾਈ ਅਤੇ ਇਲਾਜ ਮਿਲਦਾ ਹੈ, ਸਕੂਲ ਆਫ਼ ਐਮੀਨੈਂਸ ਰਾਹੀਂ ਸਿੱਖਿਆ ਪ੍ਰਣਾਲੀ ਵਿੱਚ ਵੀ ਵੱਡਾ ਬਦਲਾਅ ਆਇਆ ਹੈ, ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਵਧਿਆ ਹੈ।