ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਕਪਿਲ ਸ਼ਰਮਾ ਤੋਂ ਫ਼ਿਰੌਤੀ ਮੰਗਣ ਵਾਲਾ ਸ਼ਖ਼ਸ ਕੀਤਾ ਗ੍ਰਿਫ਼ਤਾਰ

22

Sell-Aid Desk24/7-  ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੂੰ ਧਮਕੀ ਦੇਣ ਤੇ ਇਕ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ’ਚ ਬੰਗਾਲ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿਲੀਪ ਚੌਧਰੀ ਨਾਂ ਦੇ ਮੁਲਜ਼ਮ ਨੇ ਕਥਿਤ ਤੌਰ ’ਤੇ 22 ਤੇ 23 ਸਤੰਬਰ ਵਿਚਾਲੇ ਸ਼ਰਮਾ ਦੇ ਇਕ ਕਰੀਬੀ ਸਹਿਯੋਗੀ ਨੂੰ ਫੋਨ ਕੀਤਾ ਤੇ ਫ਼ਿਰੌਤੀ ਮੰਗੀ ਸੀ। ਉਸ ਨੇ ਧਮਕੀ ਦਿੱਤੀ ਕਿ ਜੇ ਮੰਗ ਪੂਰੀ ਨਾ ਹੋਈ ਤਾਂ ਕਪਿਲ ਦੀ ਹੱਤਿਆ ਕਰ ਦਿੱਤੀ ਜਾਵੇਗੀ। ਧਮਕੀ ਤੋਂ ਬਾਅਦ ਤੁਰੰਤ ਮੁੰਬਈ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਾਂਚ ਦੌਰਾਨ ਮੁੰਬਈ ਕ੍ਰਾਈਮ ਬ੍ਰਾਂਚ ਨੇ ਕਾਲ ਟ੍ਰੇਸ ਕੀਤੀ ਤੇ ਚੌਧਰੀ ਨੂੰ ਬੰਗਾਲ ਤੋਂ ਗ੍ਰਿਫ਼ਤਾਰ ਕਰ ਲਿਆ।