‘ਮੈਨੂੰ ਤਾਂ ਇਹ ਵਿਆਹ ‘ਚ ਬੁਲਾਉਂਦੇ ਨਹੀਂ’…ਸੁਖਬੀਰ ਬਾਦਲ ਦੀ ਧੀ ਦੇ ਵਿਆਹ ‘ਚ ਗੈਰ ਹਾਜ਼ਰ ਰਹਿਣ ‘ਤੇ CM ਮਾਨ ਦਾ ਬਿਆਨ

59

ਸੁਖਬੀਰ ਬਾਦਲ ਦੀ ਧੀ ਦੇ ਵਿਆਹ ‘ਚ ਗੈਰ ਹਾਜ਼ਰ ਰਹਿਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਹ ਵਿਆਹ ‘ਚ ਬੁਲਾਉਂਦੇ ਵੀ ਨਹੀਂ। ਮੈਨੂੰ ਛੱਡ ਸਾਰੇ ਉਸ ਵਿਆਹ ‘ਚ ਗਏ। CM ਭਗਵੰਤ ਮਾਨ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਦੇ ਘਰ ਜਾਂਦਾ ਵੀ ਨਹੀਂ।

12 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਤੇਜਵੀਰ ਸਿੰਘ ਨਾਲ ਹੋਇਆ ਹੈ। ਜੋ ਕਿ ਇੱਕ ਕਾਰੋਬਾਰੀ ਹਨ। ਕੱਲ੍ਹ 17 ਫ਼ਰਵਰੀ ਨੂੰ ਮੁਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਇੱਕ ਨਿੱਜੀ ਫਾਰਮ ਹਾਊਸ ਵਿੱਚ ਵਿਆਹ ਦੀ ਰਿਸ਼ੈਪਸਨ ਪਾਰਟੀ ਰੱਖੀ ਗਈ, ਜਿਸ ਵਿੱਚ ਵੱਡੇ ਸਿਆਸਤਦਾਨ, ਪੰਜਾਬੀ ਕਲਾਕਾਰ ਤੇ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਵਿਆਹ ਵਿੱਚ ਪੰਜਾਬੀ ਸਿਨੇਮਾ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਜਿਸ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਬੱਬੂ ਮਾਨ, ਮਨਕੀਰਤ ਔਲਖ ਸਮੇਤ ਹੋਰ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਇਸ ਪਾਰਟੀ ਵਿੱਚ ਕਈ ਰਾਜਨੀਤਕ ਪਾਰਟੀਆਂ ਦੇ ਸੀਨੀਅਰ ਲੀਡਰ ਸ਼ਾਮਲ ਹੋਏ ਸਨ।