ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਆਰ.ਪੀ. ਮੰਡੀ ਗੋਬਿੰਦਗੜ੍ਹ ਵੱਲੋਂ ਲਾਵਾਰਸ ਹਾਲਤ ਵਿੱਚ ਮਿਲੇ ਬੱਚੇ ਬਾਰੇ ਸੂਚਨਾ ਪ੍ਰਾਪਤ ਹੋਈ ਸੀ। ਇਹ ਬੱਚਾ ਮੰਡੀ ਗੋਬਿੰਦਗੜ੍ਹ ਦੇ ਰੇਲਵੇ ਸਟੇਸ਼ਨ ਪਲੇਟ ਫਾਰਮ ਨੰਬਰ 2 ਤੋਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਨਾਮ ਆਰਿਅਨ ਹੈ ਅਤੇ ਉਸ ਦੀ ਉਮਰ ਲਗਭਗ 7-8 ਸਾਲ ਦੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੇ ਦੇ ਪਿਤਾ ਦਾ ਨਾਮ ਅਮਿਤ ਚੌਧਰੀ, ਮਾਤਾ ਦਾ ਨਾਮ ਵੀਨਾ ਦੇਵੀ, ਭੈਣ ਦਾ ਨਾਮ ਅੰਕਿਤਾ ਅਤੇ ਭਰਾ ਦਾ ਨਾਮ ਜਾਮਿਨ ਹੈ। ਬੱਚੇ ਨੇ ਆਪਣਾ ਪਤਾ ਲੁਧਿਆਣਾ ਸ਼ਹਿਰ ਦੇ ਭੋਲੇ ਨਾਥ ਮੰਦਰ ਦੇ ਕੋਲ ਦਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਰੰਗ ਸਾਵਲਾਂ, ਸਿਰ ਦੇ ਵਾਲ ਕੱਟੇ ਹੋਏ, ਕੱਦ ਕਰੀਬ ਸਾਢੇ 3 ਫੁੱਟ, ਬੱਚੇ ਨੇ ਲਾਲ ਰੰਗ ਦੀ ਸਵੈੱਟ ਸ਼ਰਟ ਅਤੇ ਭੂਰੇ ਰੰਗ ਦੀ ਲੋਅਰ ਪਹਿਨਿਆ ਹੋਇਆ ਹੈ। ਬੱਚੇ ਦੇ ਪੈਰਾ ਵਿੱਚ ਕਾਲੇ ਰੰਗ ਦੇ ਟੁੱਟੇ ਹੋਏ ਜੁੱਤੇ ਪਾਏ ਹੋਏ ਹਨ। ਬੱਚਾ ਤੋਤਲਾ ਬੋਲਦਾ ਹੈ।
ਉਨਾਂ ਦੱਸਿਆ ਕਿ ਬੱਚੇ ਦੀ ਡੀ.ਡੀ.ਆਰ ਕੱਟੀ ਜਾ ਚੁੱਕੀ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਬੱਚੇ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ‘ਤੇ ਜਾਂ ਟੈਲੀਫੋਨ ਨੰ. 99143-10010 ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਜੋ ਇਸ ਬੱਚੇ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।













