ਵਿਸ਼ਾਲ ਕਿਸਾਨ ਮੇਲੇ ਦਾ ਆਯੋਜਨ, ਲਾਭਦਾਇਕ ਖੇਤੀ ਬਾਰੇ ਦਿੱਤੀ ਜਾਣਕਾਰੀ

34

ਮਲੋਟ ਸਥਿਤ ਆਸ਼ਰਮ ਵਿੱਚ ਇੱਕ ਵਿਸ਼ਾਲ ਕਿਸਾਨ ਮੇਲਾ ਲਾਇਆ ਗਿਆ, ਜਿਸ ਵਿਚ ਇਲਾਕੇ ਭਰ ਤੋਂ ਕਿਸਾਨਾਂ ਨੇ ਭਾਗ ਲਿਆ। ਕਿਸਾਨੀ ਸਬੰਧੀ ਵਧੇਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਹਿਤਕਾਰੀ ਖੇਤੀ (ਲਾਭਦਾਇਕ ਖੇਤੀ) ਬਾਰੇ ਜਾਣਕਾਰੀ ਦਿੱਤੀ ਗਈ।

ਸ੍ਵਾਮੀ ਜੀ ਨੇ ਦੱਸਿਆ ਕਿ ਹਿਤਕਾਰੀ ਦਾ ਅਰਥ ਹੈ ਲਾਭਕਾਰੀ। ਆਪਣੇ ਅਰਥ ਅਨੁਸਾਰ, ਹਿਤਕਾਰੀ ਖੇਤੀ ਦਿਵ੍ਯ ਜੋਤੀ ਜਾਗ੍ਰਿਤੀ ਸੰਸਥਾਨ ਦੀ ਇੱਕ ਵਿਲੱਖਣ ਜੈਵਿਕ ਖੇਤੀ ਪਹਿਲ ਹੈ, ਜੋ ਕਿਸਾਨ, ਉਪਭੋਗਤਾ, ਰਾਸ਼ਟਰ ਅਤੇ ਪ੍ਰਕ੍ਰਿਤੀ ਦੇ ਲਾਭ ’ਤੇ ਕੇਂਦ੍ਰਿਤ ਹੈ।

ਇਸ ਮੇਲੇ ਵਿੱਚ ਜੈਵਿਕ ਖੇਤੀ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਜੈਵਿਕ ਖੇਤੀ ਫ਼ਸਲ ਉਤਪਾਦਨ ਦੀ ਇੱਕ ਤਕਨੀਕ ਹੈ, ਜਿਸ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦਾ ਇਸਤੇਮਾਲ ਕੀਤੇ ਬਿਨਾਂ, ਹਰੀ ਖਾਦ, ਗੋਬਰ ਖਾਦ ਅਤੇ ਕੇਚੂਆ ਖਾਦ ਦਾ ਇਸਤੇਮਾਲ ਕਰਕੇ ਖੇਤੀ ਕੀਤੀ ਜਾਵੇ।

ਇਸਦੇ ਨਾਲ-ਨਾਲ, ਇਸ ਮੇਲੇ ਵਿੱਚ ਫਾਰਮਾਂ ਦੇ ਵਿਸ਼ਾਲ ਪ੍ਰਬੰਧਨ, ਜਲ ਸੰਰਕਸ਼ਣ, ਅਤੇ ਬਾਗਬਾਨੀ ’ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੇਲੇ ਵਿਚ ਪੁੱਜੇ ਕਿਸਾਨਾਂ ਨੇ ਖੇਤੀ ਵਭਿਨਤਾ ਲਿਆਉਣ ਲਈ ਜਾਣਕਾਰੀ ਪ੍ਰਾਪਤ ਕਰਦੇ ਕਿਹਾ ਇਸ ਮੇਲੇ ਵਿਚ ਉਣਾ ਨੂੰ ਖੇਤੀ ਦੇ ਨਾਲ ਨਾਲ ਬਾਗਵਾਨੀ ਬਾਰੇ ਵਿਚ ਵੱਧੇਰੀ ਜਾਨਕਰੀ ਪ੍ਰਾਪਤ ਹੋਈ ਹੈ ਅਜਿਹੇ ਕਿਸਾਨ ਮੇਲੇ ਸਮੇ ਸਮੇ ਲੱਗਦੇ ਰਹਿਣੇ ਚਾਹੀਦੇ ਹਨ।