ਫ਼ਿਰੋਜਪੁਰ ਵਿਚ ਨਸ਼ਿਆਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ 22 ਮਾਰਚ ਨੂੰ ਟਰੈਕਟਰ ਮਾਰਚ ਕਢਿਆ ਜਾਵੇਗਾ। ਇਸ ਸਬਧੀ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦਸਿਆ ਕਿ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਉੱਤੇ ਕੁਲਬੀਰ ਸਿੰਘ ਜ਼ੀਰਾ ਨੇ ਸਵਾਲ ਚੁੱਕੇ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨਹੀਂ ਨੌਕਰੀਆਂ ਦੀ ਲੋੜ ਹੈ। ਉਹਨਾਂ ਦਸਿਆ ਕਿ ਫ਼ਿਰੋਜਪੁਰ ਵਿਚ ਨਸ਼ਿਆਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਕਾਂਗਰਸ ਵਲੋ ਟਰੈਕਟਰ ਮਾਰਚ ਕਢਿਆ ਜਾ ਰਿਹਾ ਹੈ।













