ਸਰਪੰਚ ਮੰਡੀ ਪੰਜੇ ਕੇ, ਹੁਣ ਬੈਲਟ ਪੇਪਰ ਜਾਣਗੇ ਮਾਨਯੋਗ ਹਾਈਕੋਰਟ ਵਿੱਚ

36

ਹਾਈ ਕੋਰਟ ਵਿੱਚ ਪੇਸ਼ ਹੋਵੇਗਾ ਸਾਰਾ ਰਿਕਾਰਡ

ਲਗਾਇਆ ਦੋਸ਼ : ਰਿਜ਼ਲਟ ਬਾਅਦ ਨਹੀਂ ਕਰਵਾਏ ਗਏ ਉਮੀਦਵਾਰਾਂ ਦੇ ਦਸਤਖਤ

ਬਿਊਰੋ ਚੀਫ
ਚੰਡੀਗੜ੍ਹ 27 ਅਕਤੂਬਰ 2025 ,

ਬਹੂ ਚਰਚਿਤ ਮੰਡੀ ਪੰਜੇ ਕੇ ਉਤਾੜ ਦੇ ਸਰਪੰਚ ਦੇ ਕੇਸ ਦੀ ਅੱਜ ਫਿਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ।
ਦੋਨਾਂ ਧਿਰਾਂ ਦੇ ਸੀਨੀਅਰ ਵਕੀਲਾਂ ਦੀ ਵੱਡੀ ਬਹਿਸ ਤੋਂ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਸਾਰੇ ਬੈਲਟ ਪੇਪਰ ਸਮੇਤ ਸਾਰਾ ਰਿਕਾਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ ।
ਦੱਸਣਯੋਗ ਹੈ ਕਿ ਮੰਡੀ ਪੰਜੇ ਕੇ ਉਤਾੜ ਬਲਾਕ ਗੁਰੂ ਸਹਾਏ ਜਿਲ੍ਹਾ ਫਿਰੋਜਪੁਰ ਦੀ ਪੰਚਾਇਤ ਦੇ ਸਰਪੰਚ ਦੇ ਅਹੁਦੇ ਉੱਪਰ ਦੋ ਉਮੀਦਵਾਰ ਆਪਣੇ ਆਪ ਨੂੰ ਜੇਤੂ ਸਰਪੰਚ ਕਰਾਰ ਦਿੰਦੇ ਆ ਰਹੇ ਹਨ ।
ਪੋਲਿੰਗ ਵਾਲੇ ਦਿਨ ਹੋਈ ਗਿਣਤੀ ਮੌਕੇ ਰਮੇਸ਼ ਕੁਮਾਰ ਨੂੰ ਪੰਜੇ ਕੇ ਉਤਾੜ ਦਾ ਜੇਤੂ ਸਰਪੰਚ ਐਲਾਨਿਆ ਗਿਆ ਸੀ  ।
ਇਸ ਤੋਂ ਬਾਅਦ ਰਮੇਸ਼ ਕੁਮਾਰ ਨੂੰ ਟੱਕਰ ਦੇਣ ਵਾਲੇ ਸਰਪੰਚ ਲਵਿਸ਼ ਮੁਟਨੇਜਾ ਨੇ ਤਹਿਸੀਲ ਟਰਬਿਊਨਲ ਕਮ ਐਸ ਡੀ ਐਮ ਗੁਰੂ ਹਰ ਸਹਾਇ ਦੀ ਅਦਾਲਤ ਵਿੱਚ ਐਪਲੀਕੇਸ਼ਨ ਲਗਾ ਕੇ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਹੋਈ ਗਿਣਤੀ ਵਿੱਚ ਲਵਿਸ਼ ਮੁਟਨੇਜਾ ਨੂੰ ਜੇਤੂ ਸਰਪੰਚ ਕਰਾਰ ਦਿੱਤਾ ਗਿਆ ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਮੇਸ਼ ਕੁਮਾਰ ਵੱਲੋਂ SDM ਵੱਲੋਂ ਕੀਤੇ ਗਏ ਫੈਸਲੇ ਨੂੰ ਚੁਣੌਤੀ ਦਿੰਦਿਆਂ ਦੁਬਾਰਾ ਹੋਈ ਗਿਣਤੀ ਨੂੰ ਗਲਤ ਕਰਨ ਦਾ ਦੋਸ਼ ਲਗਾਇਆ ਸੀ ।
ਮਾਨਯੋਗ ਪੰਜਾਬ ਹਥਿਆਰ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਸਿਵਲ ਜੱਜ ਗੁਰੂ ਹਰਸਹਾਏ ਦੀ ਅਦਾਲਤ ਵਿੱਚ ਬੈਲਟ ਪੇਪਰ ਦੇਣ ਦੇ ਹੁਕਮ ਜਾਰੀ ਕੀਤੇ ਸੀ ।
ਸਿਵਲ ਜੱਜ ਸੀਨੀਅਰ ਡਿਵੀਜ਼ਨ ਗੁਰੂ ਹਰ ਸਹਾਏ ਵੱਲੋਂ ਵੋਟਾਂ ਦੀ ਪੜਤਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ ਭੇਜੀ ਗਈ ਲਿਫਾਫਾ ਬੰਦ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਰੱਦ ਹੋਈਆਂ ਵੋਟਾਂ ਵਿੱਚੋਂ 75% ਵੋਟਾਂ ਡਬਲ ਸਟੈਂਪਿੰਗ ਕਰਕੇ ਰੱਦ ਹੋਈਆਂ ਹਨ ।
ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲੀ ਸੁਣਵਾਈ ਦੌਰਾਨ ਦੋਨੋਂ ਧਿਰਾਂ ਦੇ ਵਕੀਲ ਇਹ ਇਸ ਗੱਲ ਤੇ ਜ਼ੋਰ ਦਿੰਦੇ ਆ ਰਹੇ ਸਨ ਕਿ ਦੂਜੀ ਧਿਰ ਨੇ ਬੈਲਟ ਪੇਪਰਾਂ ਨਾਲ ਛੇੜ ਛਾੜ ਕੀਤੀ ਹੋ ਸਕਦੀ ਹੈ ।
ਅੱਜ ਹੋਈ ਬਹਿਸ ਵਿੱਚ ਦੂਜੀ ਧਿਰ ਦਾ ਕਹਿਣਾ ਸੀ ਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਰੇ ਉਮੀਦਵਾਰਾਂ ਦੇ ਸਿਗਨੇਚਰ ਨਹੀਂ ਕਰਵਾਏ ਗਏ ।  ਇਸ ਦੌਰਾਨ ਪੰਚਾਇਤ  ਐਕਟ ਦੀ ਕਾਪੀ ਵੀ ਇੱਕ  ਧਿਰ ਵੱਲੋਂ ਪੇਸ਼ ਕਰਨ ਤੇ ਮਾਨਯੋਗ ਅਧਆ ਹਾਈਕੋਰਟ ਨੇ ਇਹ ਹੁਕਮ ਜਾਰੀ ਕੀਤੇ ।
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਮੰਡੀ ਪੰਜੇ ਕੇ ਉਤਾੜ ਵਿੱਚ ਹੋਈ ਚੋਣ ਸਬੰਧੀ ਸਾਰਾ ਰਿਕਾਰਡ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤਾ ਜਾਵੇ ।
ਰਮੇਸ਼ ਕੁਮਾਰ ਧਿਰ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰੂ ਹਰਸਹਾਏ ਅਦਾਲਤ ਨੇ ਵੋਟਾਂ ਰੱਦ ਹੋਣ ਨੂੰ ਜੋ ਡਬਲ ਸਟੈਂਪਿੰਗ ਦਾ ਕਾਰਨ ਕਰਾਰ ਦਿੱਤਾ ਹੈ ਇਸ ਦੀ ਜਾਂਚ ਹੁਣ ਚਾਹੀਦੀ ਹੈ ।
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜੇ ਕੇ ਉਤਾੜ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ 2025 ਤੈਅ ਕੀਤੀ ਗਈ ਹੈ।
ਇਸ ਸਬੰਧੀ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰਪੰਚ ਦੀ ਚੋਣ ਲਈ ਕਿਸੇ ਵੀ ਧਿਰ ਨਾਲ ਸੰਬੰਧਿਤ ਸਰਕਾਰੀ ਅਮਲੇ ਨੇ ਰਿਕਾਰਡ ਨਾਲ ਛੇੜਛਾੜ ਕੀਤੀ ਹੈ ਤਾਂ ਫਿਰ ਇਹ ਮਾਮਲਾ ਅਤੀ ਗੰਭੀਰ ਹੈ।
ਇਸ ਸਬੰਧੀ ਪਹਿਲੇ ਦਿਨ ਵੋਟਾਂ ਦੀ ਗਿਣਤੀ ਕਰਨ ਵਾਲਾ ਅਮਲਾ ਸੱਚਾ ਸੀ ਜਾਂ ਫਿਰ ਦੁਬਾਰਾ ਹੋਈ ਗਿਣਤੀ ਕਰਨ ਵਾਲਾ ਸਰਕਾਰੀ ਅਧਿਕਾਰੀ ਕਰਮਚਾਰੀ ਠੀਕ ਸਨ ਤਾਂ ਫਿਰ ਗਲਤ ਕੌਣ ਸੀ?
 ਇਸ ਵੱਡੇ ਸਵਾਲ  ਦਾ ਵੀ ਨਿਤਾਰਾ ਮਾਨਯੋਗ ਅਦਾਲਤ ਕਰ ਸਕਦੀ ਹੈ ।