ਸ਼ਰਾਰਤੀ ਅਨਸਰਾਂ ਨੇ ਗ੍ਰੰਥੀ ਸਿੰਘ ਦੀ ਗੱਡੀ ਸਾੜੀ

4

Sell-Aid Desk 24/7- ਕਸਬਾ ਫਤਿਆਬਾਦ ਵਿੱਚ ਭਾਣਜੇ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਗ੍ਰੰਥੀ ਸਿੰਘ ਦੀ ਇਨੋਵਾ ਕਾਰ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾ ਕੇ ਸਾੜ ਦਿੱਤੀ ਗਈ। ਪੂਰੀ ਘਟਨਾ ਗਲੀ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੀੜਤ ਗਗਨਦੀਪ ਸਿੰਘ ਵਾਸੀ ਨਕੋਦਰ ਨੇ ਦੱਸਿਆ ਕਿ ਉਹ ਇੱਕ ਗ੍ਰੰਥੀ ਸਿੰਘ ਵਜੋਂ ਆਪਣੇ ਇਲਾਕੇ ਵਿੱਚ ਸੇਵਾਵਾਂ ਨਿਭਾਅ ਰਿਹਾ। ਉਹ ਪਰਿਵਾਰ ਸਮੇਤ ਆਪਣੇ ਭਾਣਜੇ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਸਬਾ ਫਤਿਆਬਾਦ ਵਿਖੇ ਆਏ ਹੋਏ ਸਨ। ਬੀਤੀ ਦੇਰ ਰਾਤ ਵਿਆਹ ਵਾਲੇ ਘਰ ਦੇ ਬਾਹਰ ਉਸ ਦੀ ਇਨੋਵਾ ਕਾਰ ਨੰਬਰ ਪੀ ਬੀ 88 1294 ਨੂੰ ਖੜੀ ਕਰਕੇ ਉਹ ਵਿਆਹ ਦੇ ਸਮਾਗਮ ਵਿੱਚ ਰੁਝਿਆ ਹੋਇਆ ਸੀ।

ਇਸ ਦੌਰਾਨ ਦੋ ਅਣਪਛਾਤੇ ਸਕੂਟਰੀ ਸਵਾਰ ਨੌਜਵਾਨਾ ਵੱਲੋਂ ਉਸ ਦੀ ਇਨੋਵਾ ਕਾਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਕਾਰ ਨੂੰ ਅੱਗ ਲਗਾਉਣ ਦੀ ਸਾਰੀ ਘਟਨਾ ਗਲੀ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਚੌਕੀ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰੰਥੀ ਗਗਨਦੀਪ ਸਿੰਘ ਵੱਲੋਂ ਉਸ ਦੀ ਇਨੋਵਾ ਕਾਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾਉਣ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਗਗਨਦੀਪ ਸਿੰਘ ਨੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਕੋਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।