ਸੈਲਰੀ ਘੱਟ ਹੋਣ ‘ਤੇ ਅਨੌਖਾ ਅਸਤੀਫਾ ਵਾਇਰਲ, ਆਖਿਆ Smartphone ਵੀ ਨਹੀਂ ਖਰੀਦ ਸਕਿਆ

37

Man Resignation Letter Viral: ਸੋਸ਼ਲ ਮੀਡੀਆ ‘ਤੇ ਇੱਕ ਵਿਅਕਤੀ ਦਾ ਅਸਤੀਫ਼ਾ ਵਾਇਰਲ ਹੋਇਆ ਹੈ ਕਿਉਂਕਿ ਇਸ ਵਿੱਚ ਉਸਨੇ ਨੌਕਰੀ ਛੱਡਣ ਦਾ ਇੱਕ ਬਹੁਤ ਹੀ ਅਨੋਖਾ ਕਾਰਨ ਦੱਸਿਆ ਹੈ।

ਸ਼ੋਸ਼ਲ ਮੀਡੀਆ ਉਤੇ ਵਾਇਰਲ ਮੈਸਿਜ ਵਿੱਚ ਉਸ ਆਦਮੀ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਕਿਹਾ ਕਿ ਜਿੰਨੀ ਉਸਦੀ ਤਨਖਾਹ ਹੈ, ਉਸ ਨਾਲ ਉਹ ਸਮਾਰਟਫੋਨ ਵੀ ਨਹੀਂ ਖਰੀਦ ਸਕਦਾ। ਇਸ ਲਈ ਉਸਨੇ ਨੌਕਰੀ ਛੱਡ ਦਿੱਤੀ। ਵਾਇਰਲ ਅਸਤੀਫ਼ੇ ਦੇ ਸਕ੍ਰੀਨਸ਼ਾਟ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਯੂਜਰਸ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

ਅਸਤੀਫ਼ਾ ਇੰਜੀਨੀਅਰਹੱਬ ਦੇ ਸਹਿ-ਸੰਸਥਾਪਕ ਰਿਸ਼ਭ ਸਿੰਘ ਵੱਲੋਂ ਪੋਸਟ ਕੀਤਾ ਗਿਆ ਸੀ। ਰਿਸ਼ਭ ਨੇ X (ਪਹਿਲਾਂ ਟਵਿੱਟਰ) ‘ਤੇ ਈਮੇਲ ਦਾ ਸਕ੍ਰੀਨਸ਼ਾਟ ਪੋਸਟ ਕੀਤਾ, ਜਿਸ ‘ਤੇ ਯੂਜਰਸ ਕੁਮੈਂਟ ਕਰ ਰਹੇ ਹਨ। ਅਸਤੀਫ਼ਾ ਸਿਰਲੇਖ ਵਾਲੀ ਚਿੱਠੀ ਇੱਕ ਸਧਾਰਨ ਨੋਟ ਨਾਲ ਸ਼ੁਰੂ ਹੁੰਦੀ ਹੈ, ਪਰ ਵਿਚਕਾਰੋਂ ਇਹ ਚਿੱਠੀ ਹਾਸੋਹੀਣੀ ਮੋੜ ਲੈਂਦੀ ਹੈ।

ਅਸਤੀਫ਼ਾ ਦੇਣ ਵਾਲੇ ਵਿਅਕਤੀ ਨੇ ਲਿਖਿਆ ਕਿ 2 ਸ਼ਾਨਦਾਰ ਸਾਲਾਂ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਤੋਂ ਬਾਅਦ, ਅਜਿਹਾ ਲੱਗਦਾ ਹੈ ਕਿ ਮੇਰੀ ਤਨਖਾਹ ਸਥਿਰ ਨਹੀਂ ਹੈ, ਜਿਵੇਂ ਕਿ ਮੈਨੂੰ ਮੇਰੀ ਤਨਖਾਹ ਵਿੱਚ ਵਾਧੇ ਦੀਆਂ ਉਮੀਦਾਂ ਸੀ। ਮੈਂ iQOO 13 ਸਮਾਰਟਫੋਨ ਦੀ ਪ੍ਰੀ-ਬੁੱਕਿੰਗ ਕਰਨਾ ਚਾਹੁੰਦਾ ਸੀ ਜਿਸਦੀ ਕੀਮਤ ₹ 51,999 ਹੈ ਪਰ ਉਹ ਆਪਣੀ ਮੌਜੂਦਾ ਤਨਖਾਹ ਨਾਲ ਮੈਂ ਖਰੀਦ ਨਹੀਂ ਸਕਿਆ। ਮੈਨੂੰ ਚਿੰਤਾ ਹੈ ਕਿ ਜੇਕਰ ਮੇਰੇ ਕੋਲ ਭਾਰਤ ਦਾ ਸਭ ਤੋਂ ਤੇਜ਼ ਫੋਨ ਖਰੀਦਣ ਲਈ ਲੋੜੀਂਦੀ ਤਨਖਾਹ ਨਹੀਂ ਹੈ, ਤਾਂ ਮੇਰਾ ਕਰੀਅਰ ਤੇਜ਼ੀ ਨਾਲ ਕਿਵੇਂ ਅੱਗੇ ਵਧੇਗਾ?

ਰਿਪੋਰਟ ਅਨੁਸਾਰ, ਚਿੱਟੀ ਦੇ ਅਖੀਰ ਵਿੱਚ ਵਿਅਕਤੀ ਨੇ ਲਿਖਿਆ ਕਿ ਉਸਦਾ ਆਖਰੀ ਕੰਮਕਾਜੀ ਦਿਨ 4 ਦਸੰਬਰ, 2024 ਹੈ। ਉਸਨੇ ਤਜਰਬੇ ਲਈ ਕੰਪਨੀ ਦਾ ਧੰਨਵਾਦ ਕੀਤਾ। ਉਸਨੇ ਈਮੇਲ ਦਾ ਅੰਤ ਇਹ ਵਾਅਦਾ ਕਰਕੇ ਕੀਤਾ ਕਿ ਉਸਦੀ ਜਗ੍ਹਾ ਲੈਣ ਵਾਲੇ ਨੂੰ ਕੰਮ ਸੌਂਪਣਾ ਸੁਚਾਰੂ ਢੰਗ ਨਾਲ ਹੋਵੇਗਾ। ਇਸ ਪੱਤਰ ‘ਤੇ ਉਪਭੋਗਤਾਵਾਂ ਵੱਲੋਂ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ।