ਹਿਮਾਚਲ ਦੇ ਕਰੱਸ਼ਰ ਮਾਲਿਕਾਂ ਨੂੰ ਦਿੱਤਾ ਜੰਗਲ ਚੋਂ ਰਾਹ, ਹੁਣ ਲੋਕਾਂ ਨੇ ਸ਼ੁਰੂ ਕੀਤਾ ਵਿਰੋਧ

26

ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦੀ ਪੰਚਾਇਤ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਰੈਸ਼ਰ ਚਾਲਕਾਂ ਨੂੰ ਆਪਣੇ ਜੰਗਲੀ ਰਕਬੇ ਵਿੱਚੋਂ ਦਿੱਤੇ ਨਜਾਇਜ਼ ਲਾਂਘੇ ਨੂੰ ਬੰਦ ਕਰਵਾਉਣ ਦੇ ਲਈ ਜੱਥੇਬੰਦੀਆਂ ਨੇ ਸੰਘਰਸ਼ ਕਰਨ ਦਾ ਮੁੱਦਾ ਚੁੱਕਿਆ। ਜਿਸਦੇ ਸੰਬੰਧ ਵਿੱਚ ਉਨ੍ਹਾਂ ਵਲੋਂ ਉਕਤ ਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਅੱਛਰ ਬਿਲੜੋ,ਕੁਲਵੰਤ ਭੂੰਨੋ ਅਤੇ ਗਰੀਬ ਦਾਸ ਨੇ ਕਿਹਾ ਕਿ ਇਹ ਸਮੁੱਚਾ ਇਲਾਕਾ ਜੰਗਲਾਤ ਵਿਭਾਗ ਦੀਆਂ ਦਫਾ ਚਾਰ ਅਤੇ ਪੰਜ ਅਧੀਨ ਪੈਂਦੀਆਂ ਸਜ਼ਾਯੋਗ ਧਾਰਾਵਾਂ ਅਧੀਨ ਆਉਂਦਾ ਹੈ।

ਜਿੱਥੇ ਜ਼ਮੀਨ ਦੇ ਮਾਲਿਕਾਂ ਨੂੰ ਵੀ ਆਪਣੇ ਰਕਬੇ ਵਿੱਚੋ ਦਰੱਖਤ ਕਟਵਾਉਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਵਿੱਚ ਲੱਗੇ ਕਰੈਸ਼ਰ ਚਾਲਕਾਂ ਵਲੋਂ ਪਿੰਡ ਰਾਮਪੁਰ ਬਿਲੜੋ ਦੇ ਜੰਗਲਾਤ ਰਕਬੇ ਵਿੱਚ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਗ਼ੈਰ ਕਾਨੂੰਨੀ ਤਰੀਕੇ ਨਾਲ ਰਸਤਾ ਬਣਾਇਆ ਗਿਆ ਹੈ। ਜਿਸਦੇ ਕਾਰਨ ਵੱਡੇ ਪੱਧਰ ਤੇ ਜੰਗਲ ਦਾ ਉਜਾੜਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਹ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਨਾਲ 13 ਨੂੰ ਗੜਸੰਕਰ ਵਿੱਚ ਮੀਟਿੰਗ ਕਰਕੇ ਇਸ ਰਸਤੇ ਨੂੰ ਬੰਦ ਕਰਵਾਉਣ ਦੇ ਲਈ ਪੱਕਾ ਮੋਰਚਾ ਲਗਾਉਣ ਲਈ ਤਿਆਰੀ ਖਿੱਚੀ ਜਾਵੇਗੀ।