ਨਸ਼ਿਆਂ ਵਿੱਚੋਂ ਸਭ ਤੋਂ ਭੈੜਾ ਨਸ਼ਾ ਸਿਆਸਤ ਦਾ ਵੀ ਗਿਣਿਆ ਜਾਂਦਾ ਹੈ ਸਿਆਸੀ ਰੰਗਤ ਵਿੱਚ ਆਗੂ ਜਾਇਜ ਕੰਮਾਂ _ ਨਾਲ ਨਾਲ ਨਜਾਇਜ਼ ਕੰਮਾਂ ਵਿੱਚ ਵੀ ਰੰਗੇ ਨਜ਼ਰ ਆਉਂਦੇ ਹਨ ਤੇ ਇਸ ਰੰਗਤ ਵਿੱਚ ਸਰਕਾਰੀ ਬਾਬੂਆਂ ਕੋਲੋਂ ਵੀ ਆਪਣੇ ਨਜਾਇਜ਼ ਕੰਮ ਜਾਇਜ ਦੱਸ ਕੇ ਕਰਵਾਉਣ ਵਿੱਚ ਸਫਲ ਹੋ ਜਾਂਦੇ ਹਨ ਇਹੋ ਮਾਮਲਾ ਕਿਰਤਪੁਰ ਸਾਹਿਬ ਦੇ ਆਮ ਆਮ ਪਾਰਟੀ ਦੇ ਆਗੂ ਨਗਰ ਪੰਚਾਇਤ ਦਫਤਰ ਕੀਰਤਪੁਰ ਸਾਹਿਬ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਨਗਰ ਪੰਚਾਇਤ ਦੀ ਜਮੀਨ ਵਿੱਚ ਹੀ ਆਪਣੀਆਂ ਤਿੰਨ ਦੁਕਾਨਾਂ ਤੇ ਲੈਂਟਰ ਪਾਉਣ ਵਿੱਚ ਕਾਮਯਾਬ ਹੋ ਗਏ ਹਨ ਜਦਕਿ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਇਸ ਨਜਾਇਜ਼ ਲੈਂਟਰ ਦੀ ਪੂਰੀ ਜਾਣਕਾਰੀ ਸੀ ਪਰ ਕਿਸੀ ਨੇ ਸੂ ਸਾਂ ਵੀ ਨਹੀਂ ਕੀਤੀ ਸਿਆਸੀ ਰਸੂਕ ਰੱਖਣ ਕਾਰਨ ਨਗਰ ਪੰਚਾਇਤ ਦੇ ਅਧਿਕਾਰੀ ਆਪਣੇ ਦਫਤਰ ਵਿੱਚ ਬੈਠ ਕੇ ਲੈਂਟਰ ਪਾਂਦੇ ਹੋਏ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਸਨ ਪਰ ਲੈਂਟਰ ਸ਼ੁਰੂ ਹੋਣ ਤੋਂ ਪਹਿਲਾਂ ਮਿਲੇ ਮਿੱਠੇ ਲੱਡੂਆਂ ਦੇ ਪ੍ਰਸ਼ਾਦ ਕਾਰਨ ਚੁੱਪ ਹੋ ਕੇ ਬੈਠ ਗਏ ਤੇ ਲੈਂਟਰ ਪਾਉਣ ਵਾਲੇ ਉਹ ਗਏ ਉਹ ਗਏ ਇਹ ਵਾਕ ਉਸ ਵੇਲੇ ਸੱਚ ਹੋਇਆ ਜਦੋਂ ਟਰੱਕਾਂ ਨਾਲ ਸੰਬੰਧ ਰੱਖਣ ਵਾਲੇ ਆਗੂ ਆਪਣੀਆਂ ਤਿੰਨ ਦੁਕਾਨਾਂ ਦੇ ਲੈਂਟਰ ਪਾਉਣ ਵਿੱਚ ਕਾਮਯਾਬ ਹੋ ਗਏ ਜਦਕਿ ਨਗਰ ਪੰਚਾਇਤ ਦੀ ਜਮੀਨ ਵਿੱਚ ਇਹ ਸੈਂਟਰ ਨਹੀਂ ਪੈ ਸਕਦੇ ਸਨ ਇਸ ਆਮ ਆਮ ਪਾਰਟੀ ਦੇ ਆਗੂ ਮੰਡਲ ਕੀਰਤਪੁਰ ਸਾਹਿਬ ਵਿੱਚ ਹੀ ਆਪਸ ਵਿੱਚ ਲੜਦੇ ਵਿਖਾਈ ਦਿੰਦੇ ਅਤੇ ਇੱਕ ਦੂਜੇ ਦੀਆਂ ਸ਼ਿਕਾਇਤਾਂ ਕਰਦੇ ਆਮ ਹੀ ਨਜ਼ਰ ਆਉਂਦੇ ਹਨ ਜਦੋਂ ਨੈਸ਼ਨਲ ਹਾਈਵੇ 21 ਤੇ ਬਾਬਾ ਗੁਰਦਿੱਤਾ ਜੀ ਦੇ ਚਰਨਾਂ ਵਿੱਚ ਬਣੀ ਟਰੱਕ ਮਾਰਕੀਟ ਵਿੱਚ ਆਪਣੀਆਂ ਤਿੰਨ ਦੁਕਾਨਾਂ ਤੇ ਲੈਂਟਰ ਪਾ ਕੇ ਤੇ ਨਜ਼ਦੀਕੀ ਇਕ ਔਰਤ ਦੇ ਘਰ ਦੇ ਨਾਲ ਬਣੀ ਦੁਕਾਨ ਦਾ ਵੀ ਲੈਂਟਰ ਪਵਾ ਦਿੱਤਾ ਜੋ ਕਿ ਆਮ ਚਰਚਾ ਦਾ ਵਿਸ਼ਾ ਬਣਿਆ ਰਿਹਾ ਇਸ ਸਬੰਧੀ ਜਦੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਈਓ
ਗੁਰਦੀਪ ਸਿੰਘ ਨੂੰ ਪੁੱਛਣਾ ਚਾਹਿਆ ਕਿ ਆਖਰ ਨਗਰ ਪੰਚਾਇਤ ਦੀ ਜਮੀਨ ਉੱਤੇ ਪਹਿਲਾ ਬਣੀਆਂ ਦੁਕਾਨਾਂ ਤੇ ਸੈਂਟਰ ਕਿਸ ਦੀ ਸ਼ਹਿ ਤੇ ਪਾਇਆ ਜਾ ਰਿਹਾ ਹੈ ਹਾਲੇ ਇਸ ਪ੍ਰਸ਼ਨ ਦਾ ਜਵਾਬ ਲੈਣਾ ਹੀ ਸੀ ਕਿ ਨਗਰ ਪੰਚਾਇਤ ਦੇ ਦਫਤਰ ਵਿੱਚ ਈਓ ਸਾਹਿਬ ਮੀਟਿੰਗ ਵਿੱਚ ਗਏ ਹਨ ਦਾ ਜਵਾਬ ਕਰਮਚਾਰੀਆਂ ਵੱਲੋਂ ਦੇ ਦਿੱਤਾ ਗਿਆ ਤੇ ਦੂਜੇ ਪਾਸੇ ਜਦੋਂ ਈ ਓ ਗੁਰਦੀਪ ਸਿੰਘ ਨਾਲ ਫੋਨ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਚੱਕਣਾ ਜਰੂਰੀ ਨਾ ਸਮਝਿਆ ਤੇ ਜਦੋਂ ਦੋ ਤਿੰਨ ਤਿੰਨ ਬੀਤ ਜਾਣ ਤੋਂ ਬਾਅਦ ਬਾਰ- ਬਾਰ ਫੋਨ ਕਰਨ ਤੋਂ ਬਾਵਜੂਦ ਵੀ ਉਹ ਪੱਤਰਕਾਰਾਂ ਦਾ ਫੋਨ ਚੱਕਣਾ ਜਰੂਰੀ ਨਹੀਂ ਸਮਝਦੇ।














