Sell-aid News: ਉੱਘੇ ਗਾਇਕ ਮਾਸਟਰ ਸਲੀਮ ਡੇਰਾ ਬਾਬਾ ਨਾਨਕ ਹੜ ਪੀੜਤਾਂ ਦੀ ਮਦਦ ਲਈ ਨਿਤਰੇ ਪਿੰਡ ਰੱਤਾ ,ਅਬਦਾਲ,ਹਵੇਲੀਆਂ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਘਰ ਘਰ ਜਾ ਕੇ ਪਹੁੰਚਾਈ ਰਾਹਤ ਸਮੱਗਰੀ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀ ਪੁਰ…. ਜਿੱਥੇ ਇਸ ਵੇਲੇ ਹਲਕਾ ਡੇਰਾ ਬਾਬਾ ਨਾਨਕ ਹੜ ਦੀ ਮਾਰ ਝੱਲ ਰਿਹਾ ਹੈ ਤੇ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਹੜ ਪੀੜਤਾਂ ਨੂੰ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਮੁਹਿੰਮ ਵਿੱਚ ਵੱਡੀਆਂ ਤੋਂ ਵੱਡੀਆਂ ਸੈਲੀਬਰਿਟੀਆ ਵੀ ਇਸ ਮੁਹਿੰਮ ਵਿੱਚ ਕੁੱਦ ਗਈਆਂ ਹਨ ਤੇ ਅੱਜ ਉਘੇ ਉੱਚ ਚੋਟੀ ਗਾਇਕ ਮਾਸਟਰ ਸਲੀਮ ਅਤੇ ਗਲੋਬਲ ਸਿੱਖ ਆਰਗਨਾਈਜੇਸ਼ਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਬਦਾਲ ਹਵੇਲੀਆਂ ਮਾਹਲ ਨੰਗਲ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਘਰ ਘਰ ਜਾ ਕੇ ਰਾਤ ਸਮਗਰੀ ਪਹੁੰਚਾਈ ਗਈ। ਇਸ ਮੌਕੇ ਸਾਡੇ ਆਲ ਪੰਜਾਬ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਮਾਸਟਰ ਸਲੀਮ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਮਾਹੌਲ ਦੇਖ ਕੇ ਦਿਲ ਬਹੁਤ ਉਦਾਸ ਹੋਇਆ ਹੈ ਕਿ ਇਸ ਹੜ ਦੀ ਮਾਰ ਨੇ ਫਸਲਾਂ, ਘਰਾਂ ਅਤੇ ਹੋਰ ਜ਼ਿੰਦਗੀਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਇਸ ਕੁਦਰਤੀ ਮਾਰ ਦੇ ਨਾਲ ਸਾਰਾ ਪੰਜਾਬ ਪੰਜਾਬੀਆਂ ਦੇ ਨਾਲ ਖੜਾ ਹੈ ਤੇ ਸਾਡੇ ਵੱਲੋਂ ਵੀ ਜੋ ਸਰਦਾ ਬਣਦਾ ਹੈ ਇਸ ਮੁਹਿੰਮ ਵਿੱਚ ਮਦਦ ਲਈ ਹਿੱਸਾ ਪਾਇਆ ਜਾ ਰਿਹਾ ਹੈ ਤੇ ਇਹ ਸੇਵਾ ਹੋਰਨਾਂ ਪਿੰਡਾਂ ਵਿੱਚ ਵੀ ਕੀਤੀ ਜਾਵੇਗੀ।














