ਕੀ ਹੈ ਭਾਰਤ ਤੋਂ ਅਮਰੀਕਾ ਦਾ ‘ਡੌਂਕੀ’ ਰੂਟ, ਕਿੱਥੋਂ-ਕਿੱਥੋਂ ਹੋ ਕੇ ਜਾਂਦੇ ਹਨ ਲੋਕ, ਜਾਣੋ ਵਿਸਥਾਰ ਨਾਲ…

24

ਭਾਰਤ ਤੋਂ ਬਹੁਤੇ ਲੋਕ ਅਮਰੀਕਾ ਜਾਣ ਲਈ ਡੌਂਕੀ ਲਗਾਉਂਦੇ ਹਨ। ਜ਼ਿਆਦਾਤਰ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਲੋਕ ਅਮਰੀਕਾ ਦੀ ਡੌਂਕੀ ਲਗਾ ਕੇ ਅਮਰੀਕਾ ਪਹੁੰਚਦੇ ਹਨ। ਉਨ੍ਹਾਂ ਨੂੰ ਆਪਣੀ ਜਾਣ ਖਤਰੇ ਵਿੱਚ ਪਾ ਕੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਵੀ ਲੋਕ ਅਮਰੀਕਾ ਜਾਣ ਲਈ ਡੌਂਕੀ ਰੂਟ ਚੁਣਦੇ ਹਨ। ਇਥੋਂ ਤੱਕ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਨਾਲ ਲੈ ਜਾਂਦੇ ਹਨ। ਆਓ ਜਾਣਦੇ ਹਾਂ ਕਿ ਲੋਕ ਅਮਰੀਕਾ ਕਿਹੜੇ-ਕਿਹੜੇ ਰੂਟ ਤੋਂ ਜਾਂਦੇ ਹਨ। ਕੀ ਹੈ ਭਾਰਤ ਤੋਂ ਅਮਰੀਕਾ ਦਾ ‘ਡੌਂਕੀ’ ਰੂਟ…ਕਿੰਨੀਂਆਂ ਚੁਣੌਤੀਆਂ ਨੂੰ ਪਾਰ ਕਰਦੇ ਹਨ ਲੋਕ….

  1. ਦਿੱਲੀ ਤੋਂ ਪਲੇਨ ਰਾਹੀਂ ਦੱਖਣੀ ਅਮਰੀਕਾ ਭੇਜਿਆ ਜਾਂਦਾ ਹੈ।
  2. ਇਕਵਾਡੋਰ, ਬੋਲੀਵੀਆ, ਗੁਆਨਾ, ਬ੍ਰਾਜ਼ੀਲ ਤੇ ਵੈਨੇਜ਼ੁਏਲਾ ਭੇਜੇ ਜਾਂਦੇ ਹਨ
  3. ਏਜੰਟ ਨਾਲ ਲਿਜਾ ਕੇ ਪਾਰ ਕਰਵਾਉਂਦਾ ਹੈ ਬਾਰਡਰ
  4. ਦੂਜਾ ਏਜੰਟ ਕੋਲੰਬੀਆ ਤੋਂ ਪਨਾਮਾ ਦੇਸ਼ ‘ਚ ਐਂਟਰੀ ਕਰਵਾਉਂਦਾ ਹੈ।
  5. ਪਨਾਮਾ ‘ਚ ਖ਼ਤਰਨਾਕ ਡੇਰਿਅਨ ਗੈਪ ਜੰਗਲ ਪਾਰ ਕਰਨਾ ਪੈਂਦਾ ਹੈ।
  6. ਡੇਰਿਅਨ ਗੈਪ ‘ਚ ਨਦੀਆਂ, ਖ਼ਤਰਨਾਕ ਜਾਨਵਰ ਅਤੇ ਡਾਕੂ-ਲੁਟੇਰੇ ਹੁੰਦੇ ਹਨ।
  7. ਖ਼ਤਰਨਾਕ ਜੰਗਲ ‘ਚ ਕਈ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ।
  8. ਮੈਕਸੀਕੋ ਤੱਕ ਕਿਸ਼ਤੀ ‘ਚ ਜਾਨਵਰਾਂ ਵਾਂਗ ਲਿਜਾਇਆ ਜਾਂਦਾ ਹੈ।
  9. ਮੈਕਸੀਕੋ ਤੋਂ ਬਾਰਡਰ ਪਾਰ ਕਰਨ ਲਈ ਕਾਫ਼ੀ ਜ਼ਹਿਮਤ ਕਰਨੀ ਪੈਂਦੀ ਹੈ।
  10. ਫੜ੍ਹੇ ਜਾਣ ‘ਤੇ ਕਈ ਸਾਲਾਂ ਤੱਕ ਡਿਟੈਂਸ਼ਨ ਸੈਂਟਰ ‘ਚ ਰਹਿਣਾ ਪੈਂਦਾ ਹੈ।
  11.  ਏਜੰਟ 15 ਲੱਖ ਤੋਂ 60 ਲੱਖ ਰੁਪਏ ਤੱਕ ਲੈਂਦੇ ਹਨ।

ਜ਼ਿਰਕਯੋਗ ਹੋ ਕਿ ਸੱਤਾ ਵਿੱਚ ਆਉਣ ਤੋਂ ਬਾਅਦ, ਡੋਨਾਲਡ ਟਰੰਪ ਉਨ੍ਹਾਂ ਲੋਕਾਂ ਪ੍ਰਤੀ ਬਹੁਤ ਹਮਲਾਵਰ ਰਹੇ ਹਨ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਏ ਹਨ। ਪ੍ਰਵਾਸੀਆਂ ਨੂੰ ਆਮ ਨਾਗਰਿਕ ਜਹਾਜ਼ਾਂ ਵਿੱਚ ਨਹੀਂ ਸਗੋਂ ਫੌਜੀ ਜਹਾਜ਼ਾਂ ਵਿੱਚ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕਾ ਨੇ ਆਪਣੇ ਫੌਜੀ ਜਹਾਜ਼ ਸੀ-17 ਰਾਹੀਂ 205 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਲੋਕ ਟੈਕਸਾਸ, ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਰਹੇ ਸਨ। ਵੱਡਾ ਸਵਾਲ ਇਹ ਹੈ ਕਿ ਜੇਕਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਹੈ, ਤਾਂ ਟਰੰਪ ਸਿਵਲ ਜਹਾਜ਼ਾਂ ਦੀ ਬਜਾਏ ਫੌਜੀ ਜਹਾਜ਼ਾਂ ਦੀ ਵਰਤੋਂ ਕਿਉਂ ਕਰ ਰਹੇ ਹਨ? ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਫੌਜੀ ਜਹਾਜ਼ ਰਾਹੀਂ ਵਾਪਸ ਭੇਜਣਾ ਸਿਵਲ ਜਹਾਜ਼ ਨਾਲੋਂ ਪੰਜ ਗੁਣਾ ਮਹਿੰਗਾ ਹੈ।

ਵਾਪਸ ਭੇਜੇ ਜਾ ਰਹੇ 205 ਭਾਰਤੀਆਂ ਵਿਚੋਂ 104 ਦੀ ਲਿਸਟ ਸਾਹਮਣੇ ਆਈ ਹੈ। 104 ਵਿਚੋਂ 30 ਪੰਜਾਬ ਦੇ, 2 ਚੰਡੀਗੜ੍ਹ ਦੇ, 33 ਹਰਿਆਣਾ ਦੇ, 33 ਗੁਜਰਾਤ ਦੇ, 3 ਮਹਾਰਾਸ਼ਟਰ ਦੇ, 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 13 ਨਾਬਾਲਗ ਵੀ ਸ਼ਾਮਲ ਹਨ। ਵਾਪਸ ਭੇਜੇ ਜਾ ਰਹੇ ਪੰਜਾਬ ਦੇ 30 ਲੋਕਾਂ ਦੇ ਨਾਮ, ਪਿੰਡ ਅਤੇ ਸ਼ਹਿਰ ਸਾਹਮਣੇ ਆਏ ਹਨ। ਲਿਸਟ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 30 ਲੋਕ ਅਮਰੀਕਾ ਤੋਂ ਡਿਪੋਰਟ ਹੋਏ ਹਨ, ਉਹ ਕਿਹੜੇ ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਨਾਲ ਸਬੰਧਤ ਹਨ।

ਹੁਣ ਵੱਡਾ ਸਵਾਲ ਹੈ ਕਿ ਟਰੰਪ ਦੀ ਇਸ ਕਾਰਵਾਈ ਤੋਂ ਬਾਅਦ ਕੀ ਲੋਕ ਡੌਂਕੀ ਰਾਹੀਂ ਅਮਰੀਕਾ ਜਾਣਾ ਬੰਦ ਕਰ ਦੇਣਗੇ ?