ਲੁਧਿਆਣਾ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਨੂੰ ਕੋਰਟ ਵਿੱਚ ਪੇਸ਼ ਕਰਨ ਦੌਰਾਨ ਪੁਲਿਸ ਦੀ ਭਾਰੀ ਲਾਪਰਵਾਹੀ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿੱਚ ਇੱਕ ਪੁਲਿਸ ਕਰਮਚਾਰੀ ਸਕੂਟਰ ਚਲਾ ਰਿਹਾ ਹੈ ਅਤੇ ਸਕੂਟਰ ਦੀ ਪਿੱਛਲੀ ਸੀਟ ‘ਤੇ…
ਲੁਧਿਆਣਾ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਨੂੰ ਕੋਰਟ ਵਿੱਚ ਪੇਸ਼ ਕਰਨ ਦੌਰਾਨ ਪੁਲਿਸ ਦੀ ਭਾਰੀ ਲਾਪਰਵਾਹੀ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿੱਚ ਇੱਕ ਪੁਲਿਸ ਕਰਮਚਾਰੀ ਸਕੂਟਰ ਚਲਾ ਰਿਹਾ ਹੈ ਅਤੇ ਸਕੂਟਰ ਦੀ ਪਿੱਛਲੀ ਸੀਟ ‘ਤੇ ਇੱਕ ਹਥਕੜੀਬੰਨ ਕੈਦੀ ਬੈਠਾ ਹੈ। ਕੈਦੀ ਦੇ ਹੱਥ ਵਿੱਚ ਹਥਕੜੀ ਲੱਗੀ ਹੋਈ ਹੈ ਅਤੇ ਪੁਲਿਸ ਕਰਮਚਾਰੀ ਨੇ ਉਸ ਦੀ ਹਥਕੜੀ ਦੀ ਚੇਨ ਆਪਣੇ ਹੱਥ ਵਿੱਚ ਫੱਸਾਈ ਹੋਈ ਹੈ।
ਇਹ ਵੀਡੀਓ ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਚੌਕ ਲਾਈਟਾਂ ਤੋਂ ਕਚਹਿਰੀ ਵੱਲ ਜਾਣ ਵਾਲੇ ਰਸਤੇ ਦੀ ਦੱਸਿਆ ਜਾ ਰਿਹਾ ਹੈ ਅਤੇ ਲੋਕਾਂ ਨੇ ਇਸਨੂੰ ਪੁਰਾਣੀ ਬਾਲੀਵੁੱਡ ਫਿਲਮ ਦੇ ਸੀਨ ਵਰਗਾ ਕਿਹਾ ਹੈ। ਕੈਦੀ ਪਿੱਛਲੀ ਸੀਟ ‘ਤੇ ਉਲਟੀ ਟੰਗੇ ਬੈਠਾ ਹੈ ਅਤੇ ਪੁਲਿਸ ਵਾਲੇ ਨੇ ਹਥਕੜੀ ਦਾ ਦੂਜਾ ਸਿਰਾ ਬੜੀ ਆਸਾਨੀ ਨਾਲ ਸਕੂਟਰ ਦੀ ‘ਰੇਸ’ ਵਾਲੀ ਜਗ੍ਹਾ ‘ਤੇ ਫੜਿਆ ਹੋਇਆ ਹੈ।
ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਵੀਡੀਓ ‘ਤੇ ਕਮੈਂਟ ਕਰਦੇ ਹੋਏ ਕਿਹਾ ਕਿ ਕੈਦੀ ਸ਼ਾਇਦ ਬਹੁਤ ਸ਼ਰੀਫ਼ ਹੈ, ਇਸ ਲਈ ਇੰਨੀ ਆਸਾਨੀ ਨਾਲ ਸਵਾਰੀ ਕਰ ਰਿਹਾ ਹੈ। ਹੋਰ ਲੋਕਾਂ ਨੇ ਸਕੂਟਰ ਦੀ ਹਾਈ-ਸਿਕਿਊਰਿਟੀ ਨੰਬਰ ਪਲੇਟ (HSRP) ਨਾ ਹੋਣ ਤੇ ਵੀ ਸਵਾਲ ਉਠਾਏ।
ਇਸ ਘਟਨਾ ਨੇ ਨਾ ਸਿਰਫ ਪੁਲਿਸ ਅਤੇ ਕੈਦੀ ਬਾਰੇ ਚਰਚਾ ਪੈਦਾ ਕੀਤੀ ਹੈ, ਸਗੋਂ ਸਕੂਟਰ ਵੀ ਲੋਕਾਂ ਦੀਆਂ ਗੱਲਾਂ ਦਾ ਵਿਸ਼ਾ ਬਣ ਗਿਆ। ਹਾਲਾਂਕਿ ਇਹ ਵੀਡੀਓ ਲੁਧਿਆਣਾ ਵਾਸੀਆਂ ਲਈ ਮਨੋਰੰਜਨ ਦਾ ਨਵਾਂ ਸਬਬ ਬਣ ਗਿਆ ਹੈ ਅਤੇ ਲੋਕ ਇਸਨੂੰ ਖੁਬ ਸਾਂਝਾ ਕਰ ਰਹੇ ਹਨ।














