ਲੁਧਿਆਣਾ: ਨਗਰ ਨਿਗਮ ਦੇ ਵਾਰਡ ਨੰ. 65 ਦੇ ਕੌਂਸਲਰ ਨਵਦੀਪ ਕੌਰ ਰਾਜੀ ਅਤੇ ਸਾਬਕਾ ਕੌਂਸਲਰ ਮਹਾਰਾਜ ਸਿੰਘ ਰਾਜੀ ਵਲੋਂ ਅੱਜ ਹੈਬੋਵਾਲ ਵਿਖੇ ਆਪਣੇ ਦਫ਼ਤਰ ‘ਚ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਇਸ ਤੋਂ ਬਾਅਦ ਕੌਂਸਲਰ ਰਾਜੀ ਵਲੋਂ ਮੌਕੇ ‘ਤੇ ਹੀ ਕਈ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਨਵਦੀਪ ਕੌਰ ਰਾਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰ. 65 ਦੇ ਲੋਕਾਂ ਦੀ ਹਰ ਸਮੱਸਿਆ ਨੂੰ ਪਹਿਲ ਆਧਾਰ ‘ਤੇ ਦੂਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਵਾਰਡ ਦੇ ਲੋਕਾਂ ਵਲੋਂ ਉਨ੍ਹਾਂ ਦੇ ਪਰਿਵਾਰ ‘ਤੇ ਵਿਸ਼ਵਾਸ ਕਰਦੇ ਹੋਏ ਚੌਥੀ ਵਾਰ ਉਨ੍ਹਾਂ ਨੂੰ ਕੌਂਸਲਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਦਾ ਕਰਜ਼ਾ ਉਹ ਕਦੇ ਵੀ ਨਹੀਂ ਉਤਾਰ ਸਕਦੇ। ਇਸ ਮੌਕੇ ਯੂਥ ਕਾਂਗਰਸ ਦੇ ਨੌਜਵਾਨ ਆਗੂ ਰੌਬਿਨ ਮਲਹੋਤਰਾ,ਰਣਵੀਰ ਸਿੰਘ ਸੈਣੀ, ਅਰਜੁਨ ਸ਼ਰਮਾ, ਰਾਜ ਕੁਮਾਰ, ਰਵੀ ਕੁਮਾਰ, ਅਮਿਤ ਕੁਮਾਰ, ਸੰਨੀ ਕੁਮਾਰ, ਪਵੀਨ ਕੁਮਾਰ ਆਦਿ ਲੋਕ ਹਾਜ਼ਰ ਸਨ।













