ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਬਾਬਾ ਸਿੰਘ ਜੀ ਦਾ ਜਨਮ-ਦਿਨ ਸ਼ਰਧਾ ਨਾਲ ਮਨਾਇਆ

34

ਲੁਧਿਆਣਾ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-2, ਜਮਾਲਪੁਰ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ-ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ । ਪ੍ਰਸਿੱਧ ਕੀਰਤਨੀਏ ਭਾਈ ਗੁਰਿੰਦਰ ਸਿੰਘ ਟੋਨੀ ਵੀਰ ਜੀ ਵੱਲੋਂ ਸੰਗਤੀ ਰੂਪ ਵਿੱਚ ਕੀਰਤਨ ਅਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਜੀ ਜਿੱਥੇ ਇੱਕ ਬਲਵਾਨ ਯੋਧੇ ਸਨ, ਉਸ ਦੇ ਨਾਲ-ਨਾਲ ਸੁੰਦਰ ਲਿਖਾਈ, ਕਲਮ ਦੇ ਵੀ ਧਨੀ ਸਨ।ਉਹਨਾਂ ਨੇ ਆਪਣੀ ਕਲਮ ਨਾਲ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਸਨ। ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਦੱਸਿਆ ਅਤੇ (ਖਸਮਾਨਾ ਕਰਿ ਪਿਆਰੇ,ਪ੍ਰਭ ਜੀਓ ਬੁਰੇ ਭਲੇ ਹਮ ਥਾਰੇ )ਸੰਗਤੀ ਰੂਪ ਵਿਚ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਜੀ ਦੇ ਜਨਮ-ਦਿਨ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਧਾਨ ਸ੍ਰ: ਗੁਰਦੇਵ ਸਿੰਘ, ਡਾ: ਅੰਮ੍ਰਿਤਪਾਲ ਸਿੰਘ ਪ੍ਰਧਾਨ ਸਿੱਖ ਸੇਵਾ ਮਿਸ਼ਨ, ਆਰ ਪੀ ਸਿੰਘ, ਗੁਰਦੀਪ ਸਿੰਘ ਢੀਂਗਰਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ, ਨਿਰਮਲ ਸਿੰਘ, ਮੈਨੇਜਰ ਜੋਗਾ ਸਿੰਘ ਲਹੋਰੀਆ, ਗੁਰਦੁਆਰਾ ਸਾਹਿਬ ਦੇ ਹੈਂਡਗ੍ਰੰਥੀ ਭਾਈ ਗੁਰਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਮੁੱਖ ਸੁਣਾਇਆ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।