ਗੁਰੂ ਨਾਨਕ ਕਾਲਜ ਫਿਰੋਜ਼ਪੁਰ ਵਿਖੇ 7 ਰੋਜ਼ਾ ਐੱਨਐੱਸਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਕਾਲਜ ਦੇ ਚੇਅਰਮੈਨ ਰਤਿੰਦਰ ਸਿੰਘ ਸਾਈਆਂਵਾਲਾ ਅਤੇ ਵਾਇਸ ਚੇਅਰਮੈਨ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਨੇ ਕੀਤਾ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ, ਡਾ. ਸ਼ਿਖਾ ਆਨੰਦ ਪ੍ਰੋਗਰਾਮ ਅਫਸਰ, ਪ੍ਰੋ. ਨੀਤੂ, ਪ੍ਰੋ. ਗਗਨ ਸ਼ਾਮਲ ਸਨ। ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਯੋਗਾ ਕਰਵਾਇਆ ਗਿਆ। ਕੈਂਪ ਦੇ ਦੌਰਾਨ ਬੱਚਿਆਂ ਨੂੰ ਬਿਰਧ ਆਸ਼ਰਮ, ਝੁੱਗੀਆਂ ਝੋਪੜੀਆਂ ਲੈ ਕੇ ਗਏ ਅਤੇ ਖਾਣ ਪੀਣ ਦਾ ਸਮਾਨ ਵੰਡਿਆ। ਮੁਹੱਲਾ ਕਲੀਨਿਕ ਵਿਚ ਬੱਚਿਆਂ ਨੂੰ ਲੈ ਕੇ ਗਏ ਅਤੇ ਚੈੱਕਅੱਪ ਕਰਵਾਇਆ ਗਿਆ। ਨੈਸ਼ਨਲ ਰੋਡ ਸੈਫਟੀ ਲਈ ਪੁਲਿਸ ਸਟੇਸ਼ਨ ਗਏ ਅਤੇ ਏਐੱਸਆਈ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਿਆ।













