ਥਾਣਾ ਡਿਵੀਜ਼ਨ ਨੰਬਰ-5 ਦੇ ਅਧੀਨ ਆਉਂਦੀ ਪੁਲਿਸ ਚੌਕੀ ਕੋਚਰ ਮਾਰਕੀਟ ਦੇ ਨੇੜੇ ਬੀਤੀ ਰਾਤ ਇੱਕ ਸ਼ਖਸ ਨੂੰ ਚੋਰ ਸਮਝ ਕੇ ਕੁਝ ਲੋਕਾਂ ਵੱਲੋਂ ਖੰਭੇ ਨਾਲ ਬੰਨ੍ਹ ਕੇ ਬੇਰਹਮੀ ਨਾਲ ਮਾਰਿਆ ਪੀਟਿਆ ਗਿਆ। ਮਾਰਪੀਟ ਦੌਰਾਨ ਉਸ ਦੇ ਹੱਥਾਂ ‘ਤੇ ਰੱਸੀਆਂ ਦੇ ਨਿਸ਼ਾਨ ਵੀ ਮਿਲੇ ਹਨ।
ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ-5 ਦੇ ਅਧੀਨ ਆਉਂਦੀ ਪੁਲਿਸ ਚੌਕੀ ਕੋਚਰ ਮਾਰਕੀਟ ਦੇ ਨੇੜੇ ਬੀਤੀ ਰਾਤ ਇੱਕ ਸ਼ਖਸ ਨੂੰ ਚੋਰ ਸਮਝ ਕੇ ਕੁਝ ਲੋਕਾਂ ਵੱਲੋਂ ਖੰਭੇ ਨਾਲ ਬੰਨ੍ਹ ਕੇ ਬੇਰਹਮੀ ਨਾਲ ਮਾਰਿਆ ਪੀਟਿਆ ਗਿਆ। ਮਾਰਪੀਟ ਦੌਰਾਨ ਉਸ ਦੇ ਹੱਥਾਂ ‘ਤੇ ਰੱਸੀਆਂ ਦੇ ਨਿਸ਼ਾਨ ਵੀ ਮਿਲੇ ਹਨ। ਜਦੋਂ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਤਾਂ ਕੁਝ ਲੋਕ ਉਸਨੂੰ ਹਸਪਤਾਲ ਲੈ ਕੇ ਗਏ, ਪਰ ਉੱਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ।
ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਕੁਝ ਲੋਕਾਂ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਕਿਸੇ ਦੇ ਘਰ ਵਿੱਚ ਆਉਂਦੇ ਜਾਂਦੇ ਦੇਖਿਆ। ਸ਼ੱਕ ਹੋਣ ‘ਤੇ ਉਹਨਾਂ ਨੇ ਉਸਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ ਤੇ ਬੇਰਹਮੀ ਨਾਲ ਕੁੱਟਮਾਰ ਕੀਤੀ। ਬਾਅਦ ਵਿੱਚ ਇੱਕ ਵਿਅਕਤੀ ਨੇ ਪੀਸੀਆਰ ਦਸਤੇ ਨੂੰ ਸੂਚਿਤ ਕੀਤਾ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਮਾਰਪੀਟ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ।
ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਇਹ ਘਟਨਾ ਕੋਚਰ ਮਾਰਕੀਟ ਇਲਾਕੇ ਦੀ ਹੈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਈ ਹਨ ਅਤੇ ਮ੍ਰਿਤਕ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਰਪੀਟ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਸ਼ਵ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖਵਾਇਆ ਗਿਆ ਹੈ।














