ਤਰਨਤਾਰਨ ਦੇ ਪਿੰਡ ਕੈਰੋਂ ਵਿਖੇ ਆਪਸੀ ਰਿਸ਼ਤਿਆਂ ਦਾ ਸ਼ਰੇਆਮ ਘਾਣ ਹੁੰਦਾ ਦੇਖਿਆ ਗਿਆ ਹੈ। ਕੋਈ ਜ਼ਮਾਨਾ ਸੀ ਆਪਣੇ ਸਕੇ ਸਬੰਧੀਆਂ ਵੱਲੋਂ ਮੁਸੀਬਤ ਵੇਲੇ ਸਾਥ ਦਿੱਤਾ ਜਾਂਦਾ ਸੀ ਲੇਕਿਨ ਮੌਜੂਦਾ ਦੌਰ ਵਿੱਚ ਪੈਸੇ ਦੀ ਦੋੜ ਨੇ ਸਭ ਰਿਸ਼ਤੇ ਫਿੱਕੇ ਪਾ ਦਿੱਤੇ ਹਨ। ਪੈਸੇ ਕਾਰਨ ਹੁਣ ਰਿਸ਼ਤੇਦਾਰ ਆਪਣੇ ਹੀ ਰਿਸ਼ਤੇਦਾਰਾਂ ਨਾਲ ਚੋਰੀ ਠੱਗੀ ਹੇਰਾਫੇਰੀ ਕਰਨ ਤੋਂ ਗ਼ੁਰੇਜ਼ ਨਹੀਂ ਕਰ ਰਹੇ।
ਇਸ ਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਤੋਂ ਸਾਹਮਣੇ ਆਈ ਹੈ। ਜਿਥੇ ਆਪਣੇ ਜੀਜੇ ਅਤੇ ਭੈਣ ਨੂੰ ਆਪਣੀਆਂ ਬੇਟੀਆਂ ਨਾਲ ਮਿਲਣ ਆਈ ਔਰਤ ਵੱਲੋਂ ਜਾਣੀ ਕਿ ਸਾਲੀ ਵੱਲੋਂ ਆਪਣੇ ਹੀ ਭੈਣ ਤੇ ਜੀਜੇ ਦੇ ਘਰ ਵਿੱਚ ਲਾਲਚ ਵੱਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਔਰਤ ਆਪਣੀ ਭੈਣ ਅਤੇ ਜੀਜੇ ਦੇ ਘਰੋਂ 12 ਤੋਲੇ ਦੇ ਕਰੀਬ ਗਹਿਣੇ ਲੈ ਕੇ ਫ਼ਰਾਰ ਹੋ ਗਈ। ਜਿਸ ਦੀ ਸੂਚਨਾ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ। ਲੇਕਿਨ ਪੁਲਿਸ ਵੱਲੋਂ ਮਾਮਲਾ ਤਾ ਦਰਜ ਕਰ ਲਿਆ ਗਿਆ ਲੇਕਿਨ ਉਕਤ ਲੋਕਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ।
ਪਿੰਡ ਕੈਰੋਂ ਨਿਵਾਸੀ ਕਿਸਾਨ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਹਰਜਿੰਦਰ ਕੌਰ ਨੇ ਦੱਸਿਆ ਕਿ ਉਸਦੀ ਰਿਸ਼ਤੇ ਵਿੱਚ ਲਗਦੀ ਸਾਲੀ ਅਤੇ ਭੈਣ ਕੰਵਲਜੀਤ ਕੌਰ ਅਪਣੀਆਂ ਦੋ ਲੜਕੀਆਂ ਸਮੇਤ ਉਨ੍ਹਾਂ ਦੇ ਘਰ ਵਿੱਚ ਕੁਝ ਸਮਾਂ ਪਹਿਲਾਂ ਆਈਆਂ ਅਤੇ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਦੇ ਲੌਕਰ ਵਿੱਚੋਂ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰਕੇ ਅਗਲੇ ਦਿਨ ਸਵੇਰੇ- ਸਵੇਰੇ ਫ਼ਰਾਰ ਹੋ ਗਈਆ।
ਘਟਨਾ ਦੀ ਸੂਚਨਾ ਪੁਲਿਸ ਚੌਕੀ ਕੈਰੋਂ ਨੂੰ ਦਿੱਤੀ ਗਈ। ਲੇਕਿਨ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਕੰਵਲਜੀਤ ਕੌਰ ਅਤੇ ਉਸਦੀਆਂ ਲੜਕੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਲੇਕਿਨ ਉਕਤ ਲੋਕਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਚੋਰੀ ਦਾ ਸ਼ਿਕਾਰ ਪੀੜਤ ਪਰਿਵਾਰ ਨੇ ਲੋਕਾਂ ਦੀ ਗਿਰਫਤਾਰੀ ਦੀ ਮੰਗ ਕੀਤੀ ਹੈ । ਉਧਰ ਜਦੋਂ ਘਟਨਾ ਸਬੰਧੀ ਪੁਲਿਸ ਚੌਕੀ ਕੈਰੋਂ ਜਾਂ ਕੇ ਚੋਂਕੀ ਇੰਚਾਰਜ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸਦੀਆਂ ਲੜਕੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਉਹ ਫਿਲਹਾਲ ਘਰ ਤੋਂ ਫ਼ਰਾਰ ਹਨ।














