ਜਲੰਧਰ ਦੇ ਥਾਣਾ ਨੰਬਰ ਅੱਠ ਦੇ ਅਧੀਨ ਆਉਂਦੇ ਫੋਕਲ ਪੁਆਇੰਟ ਦੇ ਵਿੱਚ ਦੋ ਬਾਈਕ ਸਵਾਰ ਭਰਾਵਾਂ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਟਰਾਲੇ ਦੀ ਚਪੇਟ ਦੇ ਵਿੱਚ ਆਉਣ ਕਾਰਨ ਇੱਕ ਦੀ ਮੌਤ ਹੋ ਗਈ। ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਮ੍ਰਿਤਕ ਦੀ ਪਹਿਚਾਣ ਕਰਤਾਰਪੁਰ ਦੇ ਰਹਿਣ ਵਾਲੇ ਰਵੀ ਕੁਮਾਰ ਵਜੋਂ ਹੋਈ ਹੈ। ਜਦਕਿ ਉਸਦਾ ਦੂਸਰਾ ਪ੍ਰਦੀਪ ਹਾਦਸੇ ਦੇ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ।
ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪ੍ਰਦੀਪ ਆਪਣੇ ਭਰਾ ਰਵੀ ਕੁਮਾਰ ਦੇ ਨਾਲ ਫੋਕਲ ਪੁਆਇੰਟ ਤੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਦੋਨੋਂ ਸੋਮਵਾਰ ਸ਼ਾਮ ਨੂੰ ਇੱਕ ਹੀ ਬਾਈਕ ਦੇ ਉੱਤੇ ਸਵਾਰ ਹੋ ਕੇ ਜਦੋਂ ਕਰਤਾਰਪੁਰ ਤੋਂ ਫੋਕਲ ਪੁਆਇੰਟ ਫੈਕਟਰੀ ਤੋਂ ਘਰ ਦੇ ਲਈ ਨਿਕਲੇ ਤਾਂ ਰਸਤੇ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ ਫੋਕਲ ਪੁਆਇੰਟ ਦੇ ਨੇੜੇ ਹੀ ਇੱਕ ਤੇਜ਼ ਰਫਤਾਰ ਟਰਾਲੇ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਦੋਵੇਂ ਹੇਠਾਂ ਡਿੱਗ ਕੇ ਅਤੇ ਟਰਾਲੇ ਦਾ ਇੱਕ ਟਾਇਰ ਰਵੀ ਦੇ ਉੱਪਰੋਂ ਨਿਕਲ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਪ੍ਰਦੀਪ ਉਸਦਾ ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਘਟਨਾ ਸਥਲ ਤੇ ਮੌਜੂਦ ਲੋਕਾਂ ਨੇ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।













