ਟਰੈਵਲ ਏਜੰਟ ਨੂੰ ਇਸ ਤਰ੍ਹਾਂ ਕਰਦੇ ਸਨ ਤੰਗ, ਐਨਕਾਊਂਟਰ ਦੌਰਾਨ ਪੁਲਿਸ ਨੇ ਕਾਬੂ ਕੀਤੇ ਗੈਂਗਸਟਰ

77

ਲੁਧਿਆਣਾ ਪੁਲਿਸ ਨੇ ਬੀਤੀ ਰਾਤ ਧਾਂਦਰਾ ਰੋਡ ਤੇ ਦੋ ਨੌਜਵਾਨਾਂ ਦਾ ਐਨਕਾਊਂਟਰ ਕੀਤਾ। ਇੱਕ ਦੀ ਲੱਤ ਅਤੇ ਇੱਕ ਦੀ ਬਾਂਹ ਤੇ ਗੋਲੀ ਲੱਗੀ ਹੈ। ਇਹਨਾਂ ਤੇ ਇਲਜ਼ਾਮ ਨੇ ਕੀ ਟਰੈਵਲ ਏਜੰਟ ਨੂੰ ਧਮਕਾ ਕੇ ਫਿਰੌਤੀ ਮੰਗੀ ਗਈ ਸੀ। ਪੁਲਿਸ ਨੇ ਟਰੈਪ ਲਗਾਇਆ ਸੀ , ਬਿਨਾਂ ਨੰਬਰੀ ਸਵਿਫਟ ਕਾਰ ਦੇ ਵਿੱਚ ਦੋਵੇਂ ਬਦਮਾਸ਼ ਜਾ ਰਹੇ ਸੀ।

ਲੁਧਿਆਣਾ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸ ਲੜੀ ਤਹਿਤ ਥਾਣਾ ਸਦਰ ਦੇ ਏਰੀਏ ਵਿੱਚ ਧਾਂਦਰਾ ਰੋਡ ਤੇ ਪੁਲਿਸ ਨੇ ਐਨਕਾਉਂਟਰ ਬਦਮਾਸ਼ਾ ਵੱਲੋ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚੋਂ ਕੁਝ ਦਿਨ ਪਹਿਲਾਂ ਇਮੀਗਰੇਸ਼ਨ ਦਾ ਕੰਮ ਕਰਨ ਵਾਲੇ ਤੋਂ ਫਰੌਤੀ ਮੰਗਣ ਅਤੇ ਉਸ ਧਮਕਾਇਆ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।

ਇਨਾ ਬਦਮਾਸ਼ਾਂ ਨੂੰ ਫੜਨ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੇਰ ਰਾਤ ਸੀਆਈਏ ਦੀਆਂ ਟੀਮਾਂ ਵੱਲੋਂ ਉਸ ਸਮੇਂ ਬਦਮਾਸ਼ਾ ਦਾ ਐਨਕਾਊਂਟਰ ਕੀਤਾ ਗਿਆ। ਜਦ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਕਾਰਵਾਈ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪੁਲਿਸ ਪਾਰਟੀ ਨੇ ਬਿਨਾਂ ਨੰਬਰ ਤੋਂ ਸਵਿੱਫਟ ਕਾਰ ਰੋਕਣ ਦਾ ਇਸ਼ਾਰਾ ਕੀਤਾ। ਪਰ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਬਜਾਏ ਪੁਲਿਸ ਤੇ ਫਾਇਰਿੰਗ ਕਰ ਦਿੱਤੀ।

ਪੁਲਿਸ ਵੱਲੋਂ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ ਗਈ ।ਜਿਸ ਦੌਰਾਨ ਦੋ ਦੀਆਂ ਲੱਤਾਂ ਵਿੱਚ ਅਤੇ ਇੱਕ ਦੀ ਬਾਂਹ ਦੇ ਵਿੱਚ ਗੋਲੀ ਲੱਗੀ। ਜਿਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਮੌਕੇ ਤੇ ਐਫਐਸਐਲ ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਜਿਸ ਸਬੰਧੀ ਏਡੀਸੀਪੀ ਕਰਾਈਮ ਨੇ ਜਾਣਕਾਰੀ ਦਿੱਤੀ। ਇਹਨਾਂ ਬਦਮਾਸ਼ਾ ਉੱਪਰ ਪਹਿਲਾਂ ਵੀ ਵੱਖ ਵੱਖ ਅਪਰਾਧਿਕ ਮਾਮਲੇ ਥਾਣਿਆਂ ਦੇ ਵਿੱਚ ਦਰਜ ਹਨ। ਹੁਣ ਵੀ ਪੁਲਿਸ ਵੱਲੋਂ ਇਹਨਾਂ ਉੱਪਰ ਮਾਮਲਾ ਦਰਜ ਕੀਤਾ ਜਾ ਰਿਹਾ।