ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਬੇਬੁਨਿਆਦ

3
Sell Aid 24/7- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਹ ਲੋਕ ਕੁਝ ਵੀ ਬੋਲ ਜਾਂਦੇ ਹਨ। ਇਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ। ਕੀ ਇਨ੍ਹਾਂ ਤੋਂ ਵਗੈਰ ਪੰਜਾਬ ਨਹੀਂ ਚੱਲ ਸਕਦਾ?” ਕਾਂਗਰਸ ਪਾਰਟੀ ਛੱਡਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਪਾਰਟੀ ਨੇ ਕਈ ਕੰਮ ਮੇਰੇ ਨਾਲ ਗਲਤ ਕੀਤੇ ਸੀ, ਜਿਸ ਕਰਕੇ ਮੈਂ ਇਹ ਕਦਮ ਚੁੱਕਿਆ। ਹਾਲਾਂਕਿ, ਮੈ ਹਾਲੇ ਵੀ ਕਾਂਗਰਸ ਨੂੰ ਮਿਸ ਕਰਦਾ ਹਾਂ।”
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਮੁੱਖ ਮੰਤਰੀ ਵਾਲੇ ਬਿਆਨ ‘ਤੇ ਪ੍ਰਤੀਕਰਮ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਡਾ. ਨਵਜੋਤ ਕੌਰ ਦਾ ਬਿਆਨ ਬਿਲਕੁਲ ਬੇਬੁਨਿਆਦ ਹੈ। ਉਹ ਕਹਿੰਦੇ ਹਨ, ਸਾਨੂੰ ਮੁੱਖ ਮੰਤਰੀ ਬਣਾ ਦਿਓ, ਤਾਂ ਅਸੀਂ ਸਿਆਸਤ ਵਿੱਚ ਐਕਟਿਵ ਹੋਣ ਲਈ ਤਿਆਰ ਹਾਂ। ਦੋਵੇਂ ਪਤੀ-ਪਤਨੀ ਅਨਸਟੇਬਲ ਲੱਗਦੇ ਹਨ।
ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਹ ਲੋਕ ਕੁਝ ਵੀ ਬੋਲ ਜਾਂਦੇ ਹਨ। ਇਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ। ਕੀ ਇਨ੍ਹਾਂ ਤੋਂ ਵਗੈਰ ਪੰਜਾਬ ਨਹੀਂ ਚੱਲ ਸਕਦਾ?” ਕਾਂਗਰਸ ਪਾਰਟੀ ਛੱਡਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਪਾਰਟੀ ਨੇ ਕਈ ਕੰਮ ਮੇਰੇ ਨਾਲ ਗਲਤ ਕੀਤੇ ਸੀ, ਜਿਸ ਕਰਕੇ ਮੈਂ ਇਹ ਕਦਮ ਚੁੱਕਿਆ। ਹਾਲਾਂਕਿ, ਮੈ ਹਾਲੇ ਵੀ ਕਾਂਗਰਸ ਨੂੰ ਮਿਸ ਕਰਦਾ ਹਾਂ।”
ਕੈਪਟਨ ਅਮਰਿੰਦਰ ਸਿੰਘ ਨੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਭਵਿੱਖ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “ਕਾਂਗਰਸ ਕੋਲ ਇਸ ਸਮੇਂ 8-9 ਮੁੱਖ ਮੰਤਰੀ ਹਨ। ਉਹ ਕਾਂਗਰਸ ਨੂੰ ਜਿੱਤਣ ਨਹੀਂ ਦੇਣਗੇ। ਮੈਂ ਇਨ੍ਹਾਂ ਨੂੰ ਅੱਜ ਤੋਂ ਨਹੀਂ ਜਾਣਦਾ। ਮੇਰੇ ਨਾਲ ਇਨ੍ਹਾਂ ਨੇ ਕੰਮ ਕੀਤਾ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਇੱਕ ਦੂਜੇ ਨੂੰ ਖਾ ਜਾਣਗੇ।”