ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣਾ 5 ਮਹੀਨਿਆਂ ਵਿੱਚ 33 ਕਿਲੋ ਭਾਰ ਘਟਾ ਲਿਆ ਹੈ। ਇਸ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ੋਸਲ ਮੀਡੀਆ ਐਕਸ ਉਤੇ ਸਾਂਝੀ ਕੀਤੀ। ਉਨ੍ਹਾਂ ਨੇ ਆਪਣੀ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਹਨਾਂ ਵਿਚੋਂ ਇਕ ਕੁਝ ਸਮਾਂ ਪਹਿਲਾਂ ਦੀ ਹੈ ਅਤੇ ਹੁਣ ਦੀ ਤਾਜ਼ਾ ਫੋਟੋ ਸਾਂਝੀ ਕੀਤੀ ਹੈ।
ਨਵਜੋਤ ਸਿੰਘ ਸਿੱਧ ਨੇ ਆਪਣੇ ਐਕਸ ਅਕਾਊਂਟ ਉਤੇ ਪੋਸਟ ਕੀਤਾ ਹੈ ਕਿ ਪਹਿਲਾਂ ਅਤੇ ਬਾਅਦ ਵਿੱਚ… ਪਿਛਲੇ ਸਾਲ ਅਗਸਤ ਤੋਂ ਲੈ ਕੇ ਹੁਣ ਤੱਕ 5 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 33 ਕਿਲੋਗ੍ਰਾਮ ਭਾਰ ਘਟਾਇਆ ਹੈ… ਇਹ ਸਭ ਇੱਛਾ ਸ਼ਕਤੀ, ਅਨੁਸ਼ਾਸਨ, ਪ੍ਰਕਿਰਿਆ ਅਤੇ ਪ੍ਰਾਣਾਯਾਮ (ਸਾਹ ਕੰਟਰੋਲ), ਭਾਰ ਸਿਖਲਾਈ ਅਤੇ ਸੈਰ ਦੁਆਰਾ ਸੁਚਾਰੂ ਸਖ਼ਤ ਖੁਰਾਕ ਬਾਰੇ ਸੀ… ਅਸੰਭਵ ਕੁਝ ਵੀ ਨਹੀਂ ਹੈ ਲੋਕੋ… ‘ਪਹਿਲਾ ਸੁਖ ਨਿਰੋਗੀ ਕਾਇਆ’














