ਇਸ ਸਖਸ ਨੇ ਆਪਣੀ ਪਹਿਲੀ ਪਤਨੀ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਤੇ ਖੁਦ ਨੂੰ ਆਪਣੀ ਲਾਈਸੈਂਸੀ ਰਿਵਾਲਵਰ ਦੇ ਨਾਲ ਸ਼ੂਟ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸ਼ਖਸ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਸ਼ਖਸ ਦਾ ਨਾਮ ਸੁਖਦੇਵ ਸਿੰਘ ਹੈ ਜੋ ਜਲੰਧਰ ਦੀ ਰਾਮਾ ਮੰਡੀ ਦਾ ਰਹਿਣ ਵਾਲਾ ਹੈ।
ਉੱਥੇ ਹੀ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਪਤਨੀ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਕਿਸੇ ਨਾਲ ਚਲੀ ਗਈ ਸੀ, ਜਿਸ ਤੋਂ ਬਾਅਦ ਸੁਖਦੇਵ ਸਿੰਘ ਨੇ ਦੂਜਾ ਵਿਆਹ ਕਰਵਾਇਆ ਤੇ ਆਪਣੀ ਪਹਿਲੀ ਪਤਨੀ ਦੇ ਬੱਚਿਆਂ ਸਮੇਤ ਆਪਣੀ ਦੂਜੀ ਪਤਨੀ ਦੇ ਬੱਚਿਆਂ ਦਾ ਵੀ ਪਾਲਣ ਪੋਸ਼ਣ ਕੀਤਾ ਪਰ ਕੁੱਝ ਦਿਨਾਂ ਤੋਂ ਉਸਦੀ ਪਹਿਲੀ ਪਤਨੀ ਤੇ ਉਸਦੇ ਦੋਵੇਂ ਮੁੰਡੇ ਉਨ੍ਹਾਂ ਨੂੰ ਧਮਕਾ ਰਹੇ ਸਨ, ਜਿਸ ਕਾਰਨ ਸੁਖਦੇਵ ਸਿੰਘ ਦਿਮਾਗੀ ਤੌਰ ਤੇ ਵੀ ਪ੍ਰੇਸ਼ਾਨ ਰਹਿਣ ਲੱਗਾ ਜਿਸਦੀ ਦਵਾਈ ਵੀ ਚੱਲ ਰਹੀ ਸੀ ਤੇ ਲਗਾਤਾਰ ਧਮਕੀਆਂ ਦੇਣ ਕਾਰਨ ਪਰਿਵਾਰ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਪਰ ਉਸਦੀ ਪਹਿਲੀ ਪਤਨੀ ਤੇ ਦੋਵੇਂ ਬੇਟਿਆਂ ਨੇ ਸੁਖਦੇਵ ਦੀਆਂ ਗਲਤ ਵੀਡੀਓ ਬਣਾਈਆ ਜਿਸ ਕਾਰਨ ਜਲਾਲਤ ਸਹਿਣ ਨਾ ਕਰਦੇ ਹੋਏ ਸੁਖਦੇਵ ਨੇ ਮੌਤ ਨੂੰ ਗਲ ਲਗਾ ਲਿਆ।
ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਖੁਦਕੁਸ਼ੀ ਵੇਲੇ ਵਰਤਿਆ ਵੈਪਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।













