ਪਾਕਿਸਤਾਨ ਨੇ ਸਲਮਾਨ ਖਾਨ ਦਾ ਨਾਮ ਅੱਤਵਾਦੀ ਸੂਚੀ ‘ਚ ਨਹੀਂ ਕੀਤਾ ਸ਼ਾਮਲ, ਗੁਆਂਢੀ ਦੇਸ਼ ਨੇ ਦਿੱਤਾ ਸਪੱਸ਼ਟੀਕਰਨ, ਬਲੋਚਿਸਤਾਨ ‘ਤੇ ਦਿੱਤਾ ਸੀ ਬਿਆਨ…

78

ਹਾਲ ਹੀ ਵਿੱਚ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸਲਮਾਨ ਖਾਨ ਨੂੰ ਪਾਕਿਸਤਾਨ ਨੇ ਅੱਤਵਾਦੀ ਐਲਾਨਿਆ ਹੈ। ਇਹ ਓਦੋਂ ਹੋਇਆ ਜਦੋ ਉਨ੍ਹਾਂ ਦਾ ਇਕ ਬਿਆਨ ਬਲੋਚਿਸਤਾਨ ਨੂੰ ਲੈ ਕੇ ਸਾਹਮਣੇ ਆਇਆ ਸੀ। ਪਾਕਿਸਤਾਨ ਨੇ ਹੁਣ ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਗੁਆਂਢੀ ਦੇਸ਼ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਸਲਮਾਨ ਖਾਨ ਨੂੰ ਅੱਤਵਾਦੀ ਨਹੀਂ ਘੋਸ਼ਿਤ ਕੀਤਾ ਹੈ।

ਐਤਵਾਰ ਨੂੰ, ਪਾਕਿਸਤਾਨੀ ਮੰਤਰਾਲੇ ਨੇ ਐਕਸ ‘ਤੇ ਸਲਮਾਨ ਖਾਨ ਬਾਰੇ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਦੀ ਫੈਕਟ ਚੈੱਕ ਟੀਮ ਨੇ ਕਿਹਾ ਕਿ ਸਲਮਾਨ ਖਾਨ ਨੂੰ ਅੱਤਵਾਦੀ ਵਾਚ ਲਿਸਟ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਖਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ। ਅਜਿਹੀਆਂ ਸਾਰੀਆਂ ਖਬਰਾਂ ਝੂਠੀਆਂ ਹਨ।