ਬਠਿੰਡਾ ਪੁਲਿਸ ਦੇ ਵੱਲੋਂ ਚੋਰੀ ਕੀਤੇ ਗਏ ਤੇ ਗੁੰਮ ਹੋਏ 140 ਮੋਬਾਇਲਾਂ ਨੂੰ ਬਰਾਮਦ ਕੀਤਾ ਗਿਆ ਤੇ ਸਾਰੇ ਹੀ ਇਕੱਠੇ ਹੋਏ ਮੋਬਾਇਲਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ ਤੇ ਜਾਗਰੂਕ ਕੀਤਾ ਗਿਆ ਕਿ ਜੇ ਉਨ੍ਹਾਂ ਦਾ ਫੋਨ ਚੋਰੀ ਹੋ ਜਾਂਦਾ ਹੈ ਤਾਂ ਉਹ ਕਿਸ ਤਰ੍ਹਾਂ ਗੁੰਮ ਹੋਏ ਤੇ ਚੋਰੀ ਹੋਏ ਮੋਬਾਈਲ ਫੋਨਾਂ ਦੇ ਲਈ ਕਿੱਥੇ ਰਿਪੋਰਟ ਦਰਜ ਕਰਾਉਣ ਤੇ ਕਿਵੇਂ ਮੋਬਾਈਲਾਂ ਨੂੰ ਲੱਭਿਆ ਜਾਵੇ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰੀ ਹੋਏ ਮੋਬਾਈਲ ਫੋਨਾਂ ਦੀ ਜਾਣਕਾਰੀ ਤੁਰੰਤ ਪੁਲਿਸ ਦੇ ਸੁਵਿਧਾ ਕੇਂਦਰ ਦੇ ਵਿੱਚ ਦਰਜ ਕਰਾਉਣੀ ਚਾਹੀਦੀ ਹੈ ਤਾਂ ਜੋ ਪੁਲਿਸ ਵੱਲੋਂ ਤੁਰੰਤ ਵੈਬ ਸਾਇਟ ਉੱਤੇ ਫੋਨ ਦਾ EMI ਨੰਬਰ ਪਾ ਕੇ ਨੰਬਰ ਨੂੰ ਬਲਾਕ ਕੀਤਾ ਜਾ ਸਕੇ ਤੇ ਜਦੋਂ ਕੋਈ ਫਨ ਚਲਾਵੇ ਤਾਂ ਉਸਨੂੰ ਤੁਰੰਤ ਟਰੈਕ ਕੀਤਾ ਜਾ ਸਕੇ।
ਇਸ ਪ੍ਰਕੀਰਿਆ ਨੂੰ ਕਿਸ ਤਰ੍ਹਾਂ ਫੋਲੋ ਕਰਨਾ ਹੈ ਇਸਦੀ ਜਾਣਕਾਰੀ ਅੰਡਰ ਟ੍ਰੇਨਿੰਗ ਆਈ ਪੀ ਐਸ ਆਫਿਸਰ ਅਨੁਪਮ ਜੈਨ ਨੇ ਦਿੱਤੀ। ਉੱਥੇ ਹੀ ਦੂਜੇ ਪਾਸੇ ਜਿਨ੍ਹਾਂ ਲੋਕਾਂ ਦੇ ਫੋਨ ਚੋਰੀ ਜਾਂ ਗੁੰਮ ਹੋਏ ਸਨ ਉਨ੍ਹਾਂ ਨੂੰ ਆਪਣੇ ਫੋਨ ਵਾਪਸ ਮਿਲਣ ਤੇ ਉਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਤੇ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ਨਜ਼ਰ ਆਏ ਹਲਾਂਕਿ ਜਿਨ੍ਹਾਂ ਚੋਰਾਂ ਨੇ ਫੋਨ ਚੋਰੀ ਕੀਤੇ ਸਨ ਉਨ੍ਹਾਂ ਨੂੰ ਫੜਿਆ ਨਹੀਂ ਗਿਆ, ਸਿਰਫ ਮੋਬਾਈਲ ਹੀ ਬਰਾਮਦ ਹੋਏ ਹਨ।













