ਲੁਧਿਆਣੇ ਸ਼ੇਰਪੁਰ ਚੌਂਕ ਤੋਂ ਸਾਹਨੇਵਾਲ ਤੱਕ ਦੀ ਸਰਵਿਸ ਲਾਈਨ ਸਾਹਨੇਵਾਲ ਤੋਂ ਲੁਧਿਆਣੇ ਸ਼ੇਰਪੁਰ ਚੋਂਕ ਤਕ ਆਉਣ ਵਾਲੀ ਸਰਵਿਸ ਲਾਈਨ ਦੋਨੋਂ ਪਾਸੇ ਦੀ ਬਹੁਤ ਬੁਰੀ ਹਾਲਤ ਹੈ ਨਾ ਤਾਂ ਪ੍ਰਸ਼ਾਸਨ ਦੇਖ ਰਿਹਾ ਹੈ ਨਾਂ ਸਾਡੇ ਲੀਡਰ ਸਾਹਿਬਾਨ ਦੇਖ ਰਹੇ ਨੇ ਐਮ ਪੀ ਰਾਜਾ ਵੜਿੰਗ ਤਾਂ ਕਦੀ ਦਿਖਿਆ ਹੀ ਨਹੀਂ ਲੁਧਿਆਣੇ ਐਮ ਐਲ ਏ ਮੈਡਮ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਅਤੇ ਨੈਸ਼ਨਲ ਹਾਈਵੇ ਦੇ ਅਫਸਰ ਸਾਹਿਬਾਨ ਸਭ ਇਸ ਮਸਲੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਪਰ ਕਿਸੇ ਤੇ ਕੋਈ ਅਸਰ ਨਹੀਂ ਹੈ
ਰੋਜਾਨਾ ਸਰਵਿਸ ਲਾਈਨ ਦੇ ਵਿੱਚ ਕਈ ਕਈ ਘੰਟੇ ਜਾਮ ਲੱਗਦਾ ਰਹਿੰਦਾ ਢੰਡਾਰੀ ਰੇਲਵੇ ਸਟੇਸ਼ਨ ਤੇ ਟ੍ਰੇਨਾਂ ਰੁਕਣ ਕਰਕੇ ਟਰੈਫਿਕ ਹੋਰ ਵੱਧ ਗਿਆ ਹੈ। ਸਟੇਸ਼ਨ ਦੇ ਸਾਹਮਣੇ ਬਣਿਆ ਹੋਇਆ ਅੰਡਰ ਪਾਥ ਦੀ ਜਾਮ ਦਾ ਕਾਰਨ ਬਣਿਆ ਹੋਇਆ ਹੈ ਸਾਡੀ ਮੰਗ ਹੈ ਸਟੇਸ਼ਨ ਦੇ ਸਾਹਮਣੇ ਇੱਕ ਵੱਡਾ ਪੁੱਲ ਬਣਨਾ ਚਾਹੀਦਾ ਹੈ। ਤਾਂ ਜੋ ਕਿ ਰੇਲਵੇ ਸਟੇਸ਼ਨ ਦੇ ਕਰਕੇ ਜਿਹੜਾ ਜਾਮ ਲੱਗਦਾ ਹੈ ਉਸ ਤੋਂ ਰਾਹਤ ਮਿਲ ਸਕੇ
ਪ੍ਰਸ਼ਾਸਨ ਵੀ ਸੁੱਤਾ ਅਤੇ ਲੀਡਰ ਵੀ ਕੁੰਭ ਕਰਨੀ ਨੀਂਦ ਸੁੱਤੇ ਨੇ
ਦਾਸ
ਸਤਨਾਮ ਸਿੰਘ ਮੱਕੜ













