ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਦਾ ਹਜੂਮ ਮੌਕੇ ‘ਤੇ ਇਕੱਠਾ ਹੋ ਗਿਆ। ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇਸ ਇਲਾਕੇ ਵਿੱਚ ਤੇਂਦੂਏ ਦਾ ਆਉਣਾ ਬਹੁਤ ਵਿਰਲਾ ਮਾਮਲਾ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਤੁਰੰਤ ਪਿੰਡ ਵਿੱਚ ਸੁਰੱਖਿਆ ਪ੍ਰਬੰਧ ਵਧਾਉਣ ਦੀ ਮੰਗ ਕੀਤੀ ਹੈ।
ਜਤਿੰਦਰ ਮੋਹਨ, ਪਠਾਨਕੋਟ
Leopard terror: ਪਠਾਨਕੋਟ ਜ਼ਿਲ੍ਹੇ ਦੇ ਧਾਰ ਬਲਾਕ ਦੇ ਭੂਣ ਪਿੰਡ ਵਿੱਚ ਤੇਂਦੂਏ ਵੱਲੋਂ ਗਾਂ ਨੂੰ ਮਾਰ ਦੇਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੇ ਪਿੰਡ ਵਾਸੀਆਂ ਵਿੱਚ ਖੌਫ਼ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿੰਡ ਦੇ ਰਹਿਣ ਵਾਲੇ ਅਨੁਜ ਕੁਮਾਰ ਨੇ ਦੱਸਿਆ ਕਿ ਉਸਦੀ ਗਾਂ ਰਾਤ ਦੇ ਸਮੇਂ ਘਰ ਦੇ ਨੇੜੇ ਇੱਕ ਖੇਤ ਵਿੱਚ ਬੰਨ੍ਹੀ ਹੋਈ ਸੀ। ਸਵੇਰੇ ਜਦੋਂ ਉਹ ਖੇਤ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਗਾਂ ਦੀ ਲਾਸ਼ ਵਿਗੜੀ ਹੋਈ ਹਾਲਤ ਵਿੱਚ ਦੇਖੀ।
ਮੌਕੇ ‘ਤੇ ਮਿਲੇ ਨਿਸ਼ਾਨਾਂ ਤੋਂ ਇਹ ਸਾਫ਼ ਹੋ ਗਿਆ ਕਿ ਇਹ ਕੰਮ ਕਿਸੇ ਜੰਗਲੀ ਜਾਨਵਰ ਦਾ ਹੈ। ਨੇੜੇ ਦੀ ਮਿੱਟੀ ਵਿੱਚ ਤੇਂਦੂਏ ਦੇ ਪੰਜਿਆਂ ਦੇ ਸਪਸ਼ਟ ਨਿਸ਼ਾਨ ਮਿਲੇ, ਜਿਸ ਨਾਲ ਇਹ ਸ਼ੱਕ ਪੁਸ਼ਟੀ ਵਿੱਚ ਬਦਲ ਗਿਆ ਕਿ ਤੰਦੂਆ ਹੀ ਇਸ ਘਟਨਾ ਲਈ ਜ਼ਿੰਮੇਵਾਰ ਹੈ। ਅਨੁਜ ਕੁਮਾਰ ਦੇ ਮੁਤਾਬਕ, ਤੇਂਦੂਏ ਗਾਂ ਨੂੰ ਕੁਝ ਦੂਰੀ ਤੱਕ ਘਸੀਟਦਾ ਲੈ ਗਿਆ ਤੇ ਉੱਥੇ ਹੀ ਉਸਦਾ ਸ਼ਿਕਾਰ ਕਰ ਲਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਦਾ ਹਜੂਮ ਮੌਕੇ ‘ਤੇ ਇਕੱਠਾ ਹੋ ਗਿਆ। ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇਸ ਇਲਾਕੇ ਵਿੱਚ ਤੇਂਦੂਏ ਦਾ ਆਉਣਾ ਬਹੁਤ ਵਿਰਲਾ ਮਾਮਲਾ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਤੁਰੰਤ ਪਿੰਡ ਵਿੱਚ ਸੁਰੱਖਿਆ ਪ੍ਰਬੰਧ ਵਧਾਉਣ ਦੀ ਮੰਗ ਕੀਤੀ ਹੈ।
ਸੂਚਨਾ ਮਿਲਣ ਉਪਰੰਤ, ਜੰਗਲਾਤ ਵਿਭਾਗ ਦੀ ਟੀਮ ਤੁਰੰਤ ਭੂਣ ਪਿੰਡ ਪਹੁੰਚੀ। ਅਧਿਕਾਰੀਆਂ ਨੇ ਮੌਕੇ ਦਾ ਨਿਰੀਖਣ ਕੀਤਾ ਅਤੇ ਗਾਂ ਦੀ ਮੌਤ ਦੇ ਸਬੰਧ ਵਿੱਚ ਪ੍ਰਾਰੰਭਿਕ ਜਾਂਚ ਸ਼ੁਰੂ ਕੀਤੀ। ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਤੇਂਦੂਏ ਦੀ ਮੌਜੂਦਗੀ ਦੇ ਪੱਕੇ ਸਬੂਤ ਮਿਲੇ ਹਨ ਅਤੇ ਟੀਮ ਇਲਾਕੇ ਵਿੱਚ ਤੇਂਦੂਏ ਦੀਆਂ ਹਰਕਤਾਂ ‘ਤੇ ਨਜ਼ਰ ਰੱਖ ਰਹੀ ਹੈ।
ਡੀਐਫਓ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਦੇ ਸਮੇਂ ਖੇਤਾਂ ਜਾਂ ਜੰਗਲਾਂ ਦੇ ਨੇੜੇ ਇਕੱਲੇ ਨਾ ਜਾਣ। ਪਸ਼ੂਆਂ ਨੂੰ ਘਰਾਂ ਦੇ ਨੇੜੇ ਬੰਨ੍ਹਣ ਅਤੇ ਰੋਸ਼ਨੀ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਵਿਭਾਗ ਨੇ ਤੇਂਦੂਏ ਨੂੰ ਟਰੈਕ ਕਰਨ ਲਈ ਕੈਮਰੇ ਲਗਾਉਣ ਅਤੇ ਗਸ਼ਤ ਵਧਾਉਣ ਦਾ ਭਰੋਸਾ ਦਿੱਤਾ ਹੈ।













