ਮਾਨਸਾ ਸ਼ਹਿਰ ਗੋਲੀਆਂ ਦੀਆਂ ਆਵਾਜ਼ਾਂ ਨਾਲ ਦਹਿਲ ਗਿਆ ਜਦੋਂ ਬਾਈਕ ਸਵਾਰ ਬਦਮਾਸ਼ਾਂ ਨੇ ਤਿੰਨ ਵੱਖ-ਵੱਖ ਥਾਵਾਂ ‘ਤੇ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ। ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਮਾਨਸਾ ਸ਼ਹਿਰ ਗੋਲੀਆਂ ਦੀਆਂ ਆਵਾਜ਼ਾਂ ਨਾਲ ਦਹਿਲ ਗਿਆ ਜਦੋਂ ਬਾਈਕ ਸਵਾਰ ਬਦਮਾਸ਼ਾਂ ਨੇ ਤਿੰਨ ਵੱਖ-ਵੱਖ ਥਾਵਾਂ ‘ਤੇ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ। ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ, ਪਹਿਲੀ ਘਟਨਾ ਮਾਨਸਾ ਸ਼ਹਿਰ ਵਿੱਚ ਇੱਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਬਾਹਰ ਵਾਪਰੀ, ਜਿੱਥੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਵਪਾਰੀ ‘ਤੇ ਦੋ ਫਾਇਰ ਕੀਤੇ। ਫਾਇਰਿੰਗ ਦੀ ਆਵਾਜ਼ ਸੁਣ ਕੇ ਨੇੜੇ ਖੜ੍ਹਾ ਪੁਲਿਸ ਕਰਮਚਾਰੀ ਘਬਰਾ ਗਿਆ ਤੇ ਤੁਰੰਤ ਦੁਕਾਨ ਅੰਦਰ ਘੁੱਸ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਅਤੇ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਭਰੀ ਕਾਲ ਆਈ ਹੈ।
ਦੂਜੀ ਘਟਨਾ ਵਿੱਚ ਉਹੀ ਬਾਈਕ ਸਵਾਰ ਨੌਜਵਾਨ ਦੋ ਸਕੂਟੀ ਸਵਾਰ ਲੜਕੀਆਂ ਨਾਲ ਟੱਕਰ ਮਾਰਣ ਤੋਂ ਬਾਅਦ ਇੱਕ ਕਰਿਆਨੇ ਦੀ ਦੁਕਾਨ ਨੇੜੇ ਫਾਇਰ ਕਰ ਗਏ। ਇਸ ਦੌਰਾਨ ਇੱਕ ਬੁਜ਼ੁਰਗ ਨੇ ਹਿੰਮਤ ਦਿਖਾਈ ਤੇ ਬਦਮਾਸ਼ਾਂ ਨੂੰ ਝਪਟ ਮਾਰ ਕੇ ਗਿਰਾ ਦਿੱਤਾ। ਬੁਜ਼ੁਰਗ ਨੇ ਕਾਫ਼ੀ ਸਮੇਂ ਤਕ ਉਹਨਾਂ ਨੂੰ ਫੜਿਆ ਰੱਖਿਆ, ਪਰ ਬਾਅਦ ਵਿੱਚ ਦੋਵੇਂ ਆਪਣੀ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ।
ਤੀਜੀ ਘਟਨਾ ਦੀ ਵੀ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਅਤੇ ਸਾਰੀਆਂ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਥਾਣਾ ਇੰਚਾਰਜ ਜਸਕੀਰਤ ਸਿੰਘ ਨੇ ਦੱਸਿਆ ਕਿ ਦੋ ਥਾਵਾਂ ‘ਤੇ ਫਾਇਰਿੰਗ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ।














